ਲੂਕਸ 2

ਇਸ ਸਮੇਂ ਉਸ ਦੀ ਉਮਰ ਚੁਰਾਸੀ ਸਾਲ ਸੀ। ਉਸ ਨੇ ਹੈਕਲ ਕਦੇ ਨਹੀਂ ਛੱਡਿਆ ਅਤੇ ਉਹ ਦਿਨ-ਰਾਤ ਵਰਤ ਅਤੇ ਪ੍ਰਾਰਥਨਾ ਕਰਦੀ ਹੋਈ ਪਰਮੇਸ਼ਵਰ ਦੀ ਉਪਾਸਨਾ ਵਿੱਚ ਲੀਨ ਰਹਿੰਦੀ ਸੀ।

Luke 2:37 (UKJV) And she was a widow of about fourscore and four years, which departed not from the temple, but served God with fastings and prayers night and day.

35ਇਹ ਤਲਵਾਰ ਤੁਹਾਡੇ ਪ੍ਰਾਣ ਨੂੰ ਆਰ-ਪਾਰ ਵਿੰਨ੍ਹ ਦੇਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪ੍ਰਗਟ ਹੋ ਜਾਣ।”

36ਹੰਨਾ ਨਾਮਕ ਇੱਕ ਨਬੀ ਸੀ, ਜੋ ਆਸ਼ੇਰ ਖ਼ਾਨਦਾਨ ਦੇ ਫਨੁਏਲ ਨਾਮਕ ਵਿਅਕਤੀ ਦੀ ਧੀ ਸੀ। ਉਹ ਬਹੁਤ ਬੁੱਢੀ ਸੀ ਅਤੇ ਵਿਆਹ ਦੇ ਬਾਅਦ ਪਤੀ ਦੇ ਨਾਲ ਸਿਰਫ ਸੱਤ ਸਾਲ ਰਹਿ ਕੇ ਵਿਧਵਾ ਹੋ ਗਈ ਸੀ।

37ਇਸ ਸਮੇਂ ਉਸ ਦੀ ਉਮਰ ਚੁਰਾਸੀ ਸਾਲ ਸੀ। ਉਸ ਨੇ ਹੈਕਲ ਕਦੇ ਨਹੀਂ ਛੱਡਿਆ ਅਤੇ ਉਹ ਦਿਨ-ਰਾਤ ਵਰਤ ਅਤੇ ਪ੍ਰਾਰਥਨਾ ਕਰਦੀ ਹੋਈ ਪਰਮੇਸ਼ਵਰ ਦੀ ਉਪਾਸਨਾ ਵਿੱਚ ਲੀਨ ਰਹਿੰਦੀ ਸੀ।

38ਉਸੇ ਵੇਲੇ ਉਹਨਾਂ ਦੇ ਕੋਲ ਆ ਕੇ ਹੰਨਾ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਸਾਰਿਆਂ ਨਾਲ ਇਸ ਬਾਲਕ ਬਾਰੇ ਗੱਲ ਕੀਤੀ ਜੋ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ।

39ਜਦੋਂ ਯੋਸੇਫ਼ ਅਤੇ ਮਰਿਯਮ ਪ੍ਰਭੂ ਦੀ ਬਿਵਸਥਾ ਅਨੁਸਾਰ ਸਭ ਕੁਝ ਕਰ ਚੁੱਕੇ ਤਾਂ ਉਹ ਗਲੀਲ ਪ੍ਰਦੇਸ਼ ਵਿੱਚ ਆਪਣੇ ਨਗਰ ਨਾਜ਼ਰੇਥ ਪਰਤ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.