ਲੂਕਸ 20

ਤਾਂ ਜਾਸੂਸਾਂ ਨੇ ਉਹਨਾਂ ਨੂੰ ਪੁੱਛਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸਹੀ ਬੋਲਦੇ ਹੋ ਅਤੇ ਸਿਖਾਉਂਦੇ ਹੋ ਅਤੇ ਤੁਸੀਂ ਪੱਖਪਾਤ ਨਹੀਂ ਕਰਦੇ, ਪਰ ਸੱਚਾਈ ਦੇ ਅਨੁਸਾਰ ਪਰਮੇਸ਼ਵਰ ਦੇ ਰਾਹ ਦੀ ਸਿਖਲਾਈ ਦਿੰਦੇ ਹੋ।

Luke 20:21 (UKJV) And they asked him, saying, Master, we know that you says and teach rightly, neither accept you the person of any, but teach the way of God truly:

19ਨੇਮ ਦੇ ਉਪਦੇਸ਼ਕ ਅਤੇ ਮੁੱਖ ਜਾਜਕਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦਾ ਰਾਹ ਲੱਭ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਯਿਸ਼ੂ ਨੇ ਉਹਨਾਂ ਦੇ ਵਿਰੁੱਧ ਇਹ ਦ੍ਰਿਸ਼ਟਾਂਤ ਦੱਸਿਆ ਸੀ। ਪਰ ਉਹ ਲੋਕਾਂ ਤੋਂ ਡਰਦੇ ਸਨ।

20ਯਿਸ਼ੂ ਉੱਤੇ ਨਿਗਰਾਨੀ ਰੱਖਦਿਆਂ, ਉਹਨਾਂ ਨੇ ਆਪਣੇ ਜਾਸੂਸਾਂ ਨੂੰ ਪ੍ਰਭੂ ਯਿਸ਼ੂ ਕੋਲ ਭੇਜਿਆ ਤਾਂ ਜੋ ਉਹ ਧਰਮ ਦੇ ਬਹਾਨੇ ਪ੍ਰਭੂ ਯਿਸ਼ੂ ਨੂੰ ਆਪਣੀ ਕਿਸੇ ਗੱਲ ਵਿੱਚ ਫਸਾਉਣ। ਤਾਂ ਜੋ ਉਹ ਉਹਨਾਂ ਨੂੰ ਰਾਜਪਾਲ ਦੇ ਅਧਿਕਾਰ ਦੇ ਹਵਾਲੇ ਕਰ ਦੇਣ।

21ਤਾਂ ਜਾਸੂਸਾਂ ਨੇ ਉਹਨਾਂ ਨੂੰ ਪੁੱਛਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸਹੀ ਬੋਲਦੇ ਹੋ ਅਤੇ ਸਿਖਾਉਂਦੇ ਹੋ ਅਤੇ ਤੁਸੀਂ ਪੱਖਪਾਤ ਨਹੀਂ ਕਰਦੇ, ਪਰ ਸੱਚਾਈ ਦੇ ਅਨੁਸਾਰ ਪਰਮੇਸ਼ਵਰ ਦੇ ਰਾਹ ਦੀ ਸਿਖਲਾਈ ਦਿੰਦੇ ਹੋ।

22ਕੀ ਸਾਡੇ ਲਈ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”

23ਯਿਸ਼ੂ ਨੇ ਉਹਨਾਂ ਦੀ ਚਤਰਾਈ ਵੇਖੀ ਅਤੇ ਉਹਨਾਂ ਨੂੰ ਕਿਹਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.