22ਕੀ ਸਾਡੇ ਲਈ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”
23ਯਿਸ਼ੂ ਨੇ ਉਹਨਾਂ ਦੀ ਚਤਰਾਈ ਵੇਖੀ ਅਤੇ ਉਹਨਾਂ ਨੂੰ ਕਿਹਾ,
24“ਮੈਨੂੰ ਇੱਕ ਦੀਨਾਰ ਵਿਖਾਓ। ਇਸ ਉੱਤੇ ਕਿਸ ਦੀ ਤਸਵੀਰ ਅਤੇ ਲਿਖਤ ਹੈ?” ਉਹਨਾਂ ਨੇ ਜਵਾਬ ਦਿੱਤਾ, “ਕੈਸਰ।”
25ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆ ਹਨ ਕੈਸਰ ਨੂੰ ਦਿਓ, ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦਿਓ।”
26ਭੀੜ ਦੀ ਮੌਜੂਦਗੀ ਵਿੱਚ ਉਹ ਪ੍ਰਭੂ ਯਿਸ਼ੂ ਨੂੰ ਉਸ ਦੇ ਸ਼ਬਦਾਂ ਦੇ ਕਾਰਨ ਫੜਨ ਵਿੱਚ ਅਸਫ਼ਲ ਰਹੇ। ਪ੍ਰਭੂ ਯਿਸ਼ੂ ਦੇ ਇਸ ਜਵਾਬ ਤੋਂ ਉਹ ਹੈਰਾਨ ਰਹਿ ਗਏ ਅਤੇ ਅੱਗੇ ਕੁਝ ਨਾ ਕਹਿ ਸਕੇ।