36ਅਤੇ ਉਹ ਹੁਣ ਨਹੀਂ ਮਰਨਗੇ ਕਿਉਂਕਿ ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। ਉਹ ਪਰਮੇਸ਼ਵਰ ਦੇ ਬੱਚੇ ਹਨ, ਕਿਉਂਕਿ ਉਹ ਪੁਨਰ-ਉਥਾਨ ਦੇ ਬੱਚੇ ਹਨ।
37ਪਰ ਬਲਦੀ ਝਾੜੀ ਦੀ ਘਟਣਾ ਬਾਰੇ, ਮੋਸ਼ੇਹ ਨੇ ਵੀ ਇਹ ਦਰਸਾਇਆ ਕਿ ਮੁਰਦਿਆਂ ਦਾ ਦੁਬਾਰਾ ਜੀ ਉੱਠਣਾ ਸੱਚਾਈ ਹੈ, ਕਿਉਂਕਿ ਉਹ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ, ਅਤੇ ਯਾਕੋਬ ਦਾ ਪਰਮੇਸ਼ਵਰ,’ ਆਖਦੇ ਹਨ।
38ਉਹ ਮੁਰਦਿਆਂ ਦਾ ਨਹੀਂ, ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ। ਕਿਉਂ ਜੋ ਉਸ ਲਈ ਸਾਰੇ ਜਿਉਂਦੇ ਹਨ।”
39ਕੁਝ ਸ਼ਾਸਤਰੀਆਂ ਨੇ ਉੱਤਰ ਦਿੱਤਾ, “ਸਹੀ ਕਿਹਾ, ਗੁਰੂ ਜੀ!”
40ਅਤੇ ਕਿਸੇ ਨੇ ਉਹ ਨੂੰ ਹੋਰ ਕੋਈ ਸਵਾਲ ਪੁੱਛਣ ਦੀ ਹਿੰਮਤ ਵੀ ਨਾ ਕੀਤੀ।