11ਅਤੇ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਪੁੱਛਦੇ ਹਨ, ਉਹ ਕਮਰਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਵਾਂਗਾ?’
12ਉਹ ਤੁਹਾਨੂੰ ਉੱਪਰ ਇੱਕ ਵੱਡਾ ਕਮਰਾ ਸਜਾਇਆ ਹੋਇਆ ਦਿਖਾਏਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ।”
13ਉਹ ਚਲੇ ਗਏ ਅਤੇ ਉਹਨਾਂ ਨੂੰ ਸਭ ਕੁਝ ਉਸੇ ਤਰ੍ਹਾਂ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
14ਜਦੋਂ ਸਮਾਂ ਆਇਆ, ਯਿਸ਼ੂ ਅਤੇ ਉਸ ਦੇ ਰਸੂਲ ਮੇਜ਼ ਤੇ ਬੈਠ ਗਏ।
15ਅਤੇ ਯਿਸ਼ੂ ਨੇ ਰਸੂਲਾਂ ਨੂੰ ਕਿਹਾ, “ਮੇਰੀ ਬੜੀ ਇੱਛਾ ਸੀ ਕਿ ਮੈਂ ਦੁੱਖ ਭੋਗਣ ਤੋਂ ਪਹਿਲਾਂ ਤੁਹਾਡੇ ਨਾਲ ਇਹ ਪਸਾਹ ਦਾ ਭੋਜਨ ਖਾਵਾਂ।