54ਤਾਂ ਉਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਹ ਨੂੰ ਫੜ੍ਹ ਕੇ ਮਹਾਂ ਜਾਜਕ ਦੇ ਘਰ ਲੈ ਗਏ। ਪਤਰਸ ਥੋੜ੍ਹੀ ਦੂਰੀ ਤੇ ਉਹਨਾਂ ਦੇ ਮਗਰ ਤੁਰਿਆ।
55ਕੁਝ ਪਹਿਰੇਦਾਰ ਵਿਹੜੇ ਦੇ ਵਿੱਚ ਅੱਗ ਸੇਕਣ ਲਈ ਬੈਠੇ ਸਨ ਅਤੇ ਪਤਰਸ ਵੀ ਉਹਨਾਂ ਨਾਲ ਬੈਠ ਗਿਆ।
56ਇੱਕ ਨੌਕਰਾਂਣੀ ਨੇ ਪਤਰਸ ਨੂੰ ਅੱਗ ਦੀ ਰੌਸ਼ਨੀ ਵਿੱਚ ਉੱਥੇ ਬੈਠਾ ਵੇਖਿਆ। ਉਸ ਨੇ ਉਸ ਵੱਲ ਧਿਆਨ ਨਾਲ ਵੇਖਿਆ ਅਤੇ ਕਿਹਾ, “ਇਹ ਆਦਮੀ ਉਸ ਦੇ ਨਾਲ ਸੀ।”
57ਪਰ ਪਤਰਸ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ, “ਹੇ ਔਰਤ, ਮੈਂ ਉਸ ਨੂੰ ਨਹੀਂ ਜਾਣਦਾ।”
58ਥੋੜ੍ਹੀ ਦੇਰ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖਿਆ ਅਤੇ ਕਿਹਾ, “ਤੂੰ ਵੀ ਉਹਨਾਂ ਵਿੱਚੋਂ ਇੱਕ ਹੈ।” ਪਤਰਸ ਨੇ ਜਵਾਬ ਦਿੱਤਾ, “ਹੇ ਆਦਮੀ, ਮੈਂ ਨਹੀਂ।”