ਲੂਕਸ 23

ਜਦੋਂ ਉਹ ਉਸ ਜਗ੍ਹਾ ਤੇ ਪਹੁੰਚੇ ਜਿਸ ਦਾ ਨਾਮ ਖੋਪੜੀ ਦਾ ਪਹਾੜ ਸੀ, ਉਹਨਾਂ ਨੇ ਉੱਥੇ ਯਿਸ਼ੂ ਨੂੰ ਅਪਰਾਧੀਆਂ ਨਾਲ ਸਲੀਬ ਦਿੱਤੀ, ਇੱਕ ਉਸ ਦੇ ਸੱਜੇ, ਦੂਸਰਾ ਉਸ ਦੇ ਖੱਬੇ ਪਾਸੇ।

Luke 23:33 (UKJV) And when they were come to the place, which is called Calvary, there they crucified him, and the malefactors, one on the right hand, and the other on the left.

31ਕਿਉਂਕਿ ਜਦੋਂ ਉਹ ਹਰੇ ਰੁੱਖ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ, ਤਾਂ ਸੁੱਕੇ ਰੁੱਖ ਦੀ ਕੀ ਹਾਲਤ ਹੋਵੇਗੀ?”

32ਦੋ ਹੋਰ ਆਦਮੀ, ਜਿਹੜੇ ਅਪਰਾਧੀ ਸਨ, ਉਹਨਾਂ ਨੂੰ ਵੀ ਯਿਸ਼ੂ ਦੇ ਨਾਲ ਮੌਤ ਦੀ ਸਜ਼ਾ ਲਈ ਲਜਾਇਆ ਜਾ ਰਿਹਾ ਸੀ।

33ਜਦੋਂ ਉਹ ਉਸ ਜਗ੍ਹਾ ਤੇ ਪਹੁੰਚੇ ਜਿਸ ਦਾ ਨਾਮ ਖੋਪੜੀ ਦਾ ਪਹਾੜ ਸੀ, ਉਹਨਾਂ ਨੇ ਉੱਥੇ ਯਿਸ਼ੂ ਨੂੰ ਅਪਰਾਧੀਆਂ ਨਾਲ ਸਲੀਬ ਦਿੱਤੀ, ਇੱਕ ਉਸ ਦੇ ਸੱਜੇ, ਦੂਸਰਾ ਉਸ ਦੇ ਖੱਬੇ ਪਾਸੇ।

34ਯਿਸ਼ੂ ਨੇ ਕਿਹਾ, “ਪਿਤਾ ਜੀ, ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।” ਅਤੇ ਉਹਨਾਂ ਨੇ ਪਰਚੀਆਂ ਸੁੱਟ ਕੇ ਉਸ ਦੇ ਕੱਪੜੇ ਵੰਡ ਲਏ।

35ਲੋਕ ਖੜ੍ਹ ਕੇ ਇਹ ਸਭ ਵੇਖ ਰਹੇ ਸਨ ਅਤੇ ਹਾਕਮਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਨੇ ਕਿਹਾ, “ਇਸ ਨੇ ਹੋਰਾਂ ਨੂੰ ਬਚਾਇਆ ਅਤੇ ਜੇ ਇਹ ਪਰਮੇਸ਼ਵਰ ਦਾ ਮਸੀਹਾ, ਉਹਨਾਂ ਦਾ ਚੁਣਿਆ ਹੋਇਆ ਹੈ ਤਾਂ ਉਹ ਆਪਣੇ ਆਪ ਨੂੰ ਬਚਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.