45ਸੂਰਜ ਨੇ ਚਮਕਣਾ ਬੰਦ ਕਰ ਦਿੱਤਾ ਅਤੇ ਹੈਕਲ ਦਾ ਪਰਦਾ ਦੋ ਹਿੱਸਿਆ ਵਿੱਚ ਪਾਟ ਗਿਆ।
46ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ ਅਤੇ ਕਿਹਾ, “ਹੇ ਪਿਤਾ ਜੀ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ।” ਇਹ ਕਹਿਣ ਤੋਂ ਬਾਅਦ ਉਸ ਨੇ ਆਖਰੀ ਸਾਹ ਲਏ।
47ਸੂਬੇਦਾਰ ਨੇ ਇਹ ਵਾਪਰਿਆ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਕਿਹਾ, “ਯਕੀਨਨ ਇਹ ਇੱਕ ਧਰਮੀ ਆਦਮੀ ਸੀ।”
48ਜਦੋਂ ਸਾਰੇ ਲੋਕ ਜੋ ਇਹ ਸਭ ਵੇਖਣ ਲਈ ਇਕੱਠੇ ਹੋਏ ਸਨ ਉਹਨਾਂ ਨੇ ਵੇਖਿਆ ਕਿ ਕੀ ਵਾਪਰਿਆ ਹੈ, ਤਾਂ ਉਹਨਾਂ ਨੇ ਆਪਣੀਆਂ ਛਾਤੀਆਂ ਨੂੰ ਪਿੱਟਿਆ ਅਤੇ ਉੱਥੋਂ ਚਲੇ ਗਏ।
49ਪਰ ਉਹ ਸਾਰੇ ਲੋਕ ਜਿਹੜੇ ਉਸ ਨੂੰ ਜਾਣਦੇ ਸਨ, ਔਰਤਾਂ ਸਮੇਤ, ਜਿਹੜੀਆਂ ਗਲੀਲ ਤੋਂ ਉਸ ਦੇ ਪਿੱਛੇ ਚੱਲ ਰਹੀਆਂ ਸਨ, ਇੱਕ ਦੂਰੀ ਤੇ ਖਲੋਤੀਆਂ ਇਹ ਸਭ ਵੇਖ ਰਹੀਆਂ ਸਨ।