50ਉੱਥੇ ਇੱਕ ਯੋਸੇਫ਼ ਨਾਮ ਦਾ ਆਦਮੀ ਸੀ ਜਿਹੜਾ ਸਭਾ ਦਾ ਇੱਕ ਮੈਂਬਰ ਸੀ, ਉਹ ਇੱਕ ਚੰਗਾ ਅਤੇ ਧਰਮੀ ਆਦਮੀ ਸੀ।
51ਜਿਸ ਨੇ ਯਹੂਦੀ ਆਗੂਆਂ ਦੇ ਫੈਸਲੇ ਅਤੇ ਕਾਰਵਾਈ ਨਾਲ ਆਪਣੀ ਸਹਿਮਤੀ ਨਹੀਂ ਦਿੱਤੀ ਸੀ। ਉਹ ਯਹੂਦੀਆਂ ਦੇ ਸ਼ਹਿਰ ਅਰਿਮਥਿਆ ਦਾ ਵਾਸੀ ਸੀ, ਅਤੇ ਉਹ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ।
52ਪਿਲਾਤੁਸ ਕੋਲ ਜਾ ਕੇ ਉਸ ਨੇ ਯਿਸ਼ੂ ਦੀ ਲਾਸ਼ ਮੰਗੀ।
53ਤਦ ਉਸ ਨੇ ਲਾਸ਼ ਨੂੰ ਹੇਠਾਂ ਲਾਹ ਕੇ ਇੱਕ ਮਖਮਲ ਦੇ ਕੱਪੜੇ ਵਿੱਚ ਲਪੇਟਿਆ ਅਤੇ ਲਾਸ਼ ਨੂੰ ਇੱਕ ਚੱਟਾਨ ਵਿੱਚ ਖੋਦ ਕੇ ਬਣਾਈ ਹੋਈ ਕਬਰ ਵਿੱਚ ਰੱਖ ਦਿੱਤਾ, ਜਿਸ ਵਿੱਚ ਹਾਲੇ ਤੱਕ ਕੋਈ ਨਹੀਂ ਦਫਨਾਇਆ ਗਿਆ ਸੀ।
54ਇਹ ਤਿਆਰੀ ਦਾ ਦਿਨ ਸੀ, ਅਤੇ ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ।