8ਤਦ ਉਹਨਾਂ ਨੂੰ ਯਿਸ਼ੂ ਦੀਆਂ ਗੱਲਾਂ ਯਾਦ ਆਈਆਂ।
9ਜਦੋਂ ਉਹ ਔਰਤਾਂ ਕਬਰ ਤੋਂ ਵਾਪਸ ਆਈਆਂ ਤਾਂ ਉਹਨਾਂ ਨੇ ਇਹ ਸਭ ਗੱਲਾਂ ਗਿਆਰਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸੀਆਂ।
10ਮਰਿਯਮ ਮਗਦਲਾ ਵਾਸੀ, ਯੋਆਨਾ, ਯਾਕੋਬ ਦੀ ਮਾਤਾ ਮਰਿਯਮ ਅਤੇ ਉਹਨਾਂ ਨਾਲ ਹੋਰ ਲੋਕ ਸਨ ਜਿਨ੍ਹਾਂ ਨੇ ਰਸੂਲਾਂ ਨੂੰ ਇਹ ਦੱਸਿਆ ਸੀ।
11ਪਰ ਰਸੂਲਾਂ ਨੇ ਔਰਤਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਹਨਾਂ ਔਰਤਾਂ ਦੇ ਸ਼ਬਦ ਉਹਨਾਂ ਨੂੰ ਬੇਤੁੱਕੇ ਲੱਗਦੇ ਸਨ।
12ਪਰ ਪਤਰਸ ਉੱਠਿਆ ਅਤੇ ਕਬਰ ਵੱਲ ਭੱਜਿਆ। ਜਦੋਂ ਉਸ ਨੇ ਝੁਕ ਕੇ ਅੰਦਰ ਵੇਖਿਆ ਤਾਂ ਉੱਥੇ ਮਲਮਲ ਦੇ ਕੱਪੜੇ ਦੀਆਂ ਪੱਟੀਆਂ ਪਈਆ ਸਨ, ਅਤੇ ਉਹ ਇਸ ਘਟਨਾ ਤੇ ਹੈਰਾਨ ਹੋ ਕੇ ਉੱਥੋਂ ਚਲਾ ਗਿਆ।