ਲੂਕਸ 24

ਪਰ ਪਤਰਸ ਉੱਠਿਆ ਅਤੇ ਕਬਰ ਵੱਲ ਭੱਜਿਆ। ਜਦੋਂ ਉਸ ਨੇ ਝੁਕ ਕੇ ਅੰਦਰ ਵੇਖਿਆ ਤਾਂ ਉੱਥੇ ਮਲਮਲ ਦੇ ਕੱਪੜੇ ਦੀਆਂ ਪੱਟੀਆਂ ਪਈਆ ਸਨ, ਅਤੇ ਉਹ ਇਸ ਘਟਨਾ ਤੇ ਹੈਰਾਨ ਹੋ ਕੇ ਉੱਥੋਂ ਚਲਾ ਗਿਆ।

Luke 24:12 (UKJV) Then arose Peter, and ran unto the tomb; and stooping down, he beheld the linen clothes laid by themselves, and departed, wondering in himself at that which was come to pass.

10ਮਰਿਯਮ ਮਗਦਲਾ ਵਾਸੀ, ਯੋਆਨਾ, ਯਾਕੋਬ ਦੀ ਮਾਤਾ ਮਰਿਯਮ ਅਤੇ ਉਹਨਾਂ ਨਾਲ ਹੋਰ ਲੋਕ ਸਨ ਜਿਨ੍ਹਾਂ ਨੇ ਰਸੂਲਾਂ ਨੂੰ ਇਹ ਦੱਸਿਆ ਸੀ।

11ਪਰ ਰਸੂਲਾਂ ਨੇ ਔਰਤਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਹਨਾਂ ਔਰਤਾਂ ਦੇ ਸ਼ਬਦ ਉਹਨਾਂ ਨੂੰ ਬੇਤੁੱਕੇ ਲੱਗਦੇ ਸਨ।

12ਪਰ ਪਤਰਸ ਉੱਠਿਆ ਅਤੇ ਕਬਰ ਵੱਲ ਭੱਜਿਆ। ਜਦੋਂ ਉਸ ਨੇ ਝੁਕ ਕੇ ਅੰਦਰ ਵੇਖਿਆ ਤਾਂ ਉੱਥੇ ਮਲਮਲ ਦੇ ਕੱਪੜੇ ਦੀਆਂ ਪੱਟੀਆਂ ਪਈਆ ਸਨ, ਅਤੇ ਉਹ ਇਸ ਘਟਨਾ ਤੇ ਹੈਰਾਨ ਹੋ ਕੇ ਉੱਥੋਂ ਚਲਾ ਗਿਆ।

13ਉਸੇ ਦਿਨ ਯਿਸ਼ੂ ਦੇ ਦੋ ਚੇਲੇ ਇੰਮਊਸ ਨਾਮ ਦੇ ਪਿੰਡ ਵੱਲ ਜਾ ਰਹੇ ਸਨ ਜੋ ਯੇਰੂਸ਼ਲੇਮ ਦੇ ਸ਼ਹਿਰ ਤੋਂ ਗਿਆਰਾਂ ਕਿਲੋਮੀਟਰ ਦੀ ਦੂਰੀ ਤੇ ਸੀ।

14ਉਹ ਇੱਕ ਦੂਸਰੇ ਨਾਲ ਉਸ ਬਾਰੇ ਗੱਲਾਂ ਕਰ ਰਹੇ ਸਨ ਜੋ ਵਾਪਰਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.