19ਯਿਸ਼ੂ ਨੇ ਪੁੱਛਿਆ, “ਕਿਹੜੀਆਂ ਚੀਜ਼ਾਂ?” ਉਹਨਾਂ ਨੇ ਉੱਤਰ ਦਿੱਤਾ, “ਨਾਜ਼ਰੇਥ ਵਾਸੀ ਯਿਸ਼ੂ ਬਾਰੇ ਉਹ ਇੱਕ ਨਬੀ ਸਨ, ਬੋਲਣ ਵਿੱਚ ਸ਼ਕਤੀਮਾਨ ਅਤੇ ਪਰਮੇਸ਼ਵਰ ਅਤੇ ਸਾਰੇ ਲੋਕਾਂ ਸਾਹਮਣੇ ਕੰਮ ਕਰਦੇ ਸਨ।
20ਮੁੱਖ ਜਾਜਕਾਂ ਅਤੇ ਸਾਡੇ ਸ਼ਾਸਕਾਂ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਹਨਾਂ ਨੂੰ ਸਲੀਬ ਦਿੱਤੀ।
21ਪਰ ਸਾਨੂੰ ਉਮੀਦ ਸੀ ਕਿ ਯਿਸ਼ੂ ਹੀ ਸੀ ਜੋ ਇਸਰਾਏਲ ਨੂੰ ਅਜ਼ਾਦ ਕਰਾਵੇਗਾ ਅਤੇ ਇਸ ਤੋਂ ਇਲਾਵਾ, ਇਹ ਅੱਜ ਤੋਂ ਤਿੰਨ ਦਿਨ ਪਹਿਲਾਂ ਦੀ ਘਟਨਾ ਹੈ।
22ਇਸ ਤੋਂ ਇਲਾਵਾ, ਸਾਡੀਆਂ ਕੁਝ ਔਰਤਾਂ ਨੇ ਸਾਨੂੰ ਹੈਰਾਨ ਕਰ ਦਿੱਤਾ। ਉਹ ਅੱਜ ਸਵੇਰੇ ਤੜਕੇ ਕਬਰ ਤੇ ਗਈਆਂ,
23ਪਰ ਉਹਨਾਂ ਨੂੰ ਯਿਸ਼ੂ ਦੀ ਲਾਸ਼ ਨਹੀਂ ਲੱਭੀ। ਉਹਨਾਂ ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਨੇ ਦੂਤਾਂ ਦਾ ਦਰਸ਼ਨ ਵੇਖਿਆ ਸੀ, ਜਿਨ੍ਹਾਂ ਨੇ ਕਿਹਾ ਕਿ ਯਿਸ਼ੂ ਜਿਉਂਦੇ ਹਨ।