ਲੂਕਸ 24

ਇਸ ਤੋਂ ਇਲਾਵਾ, ਸਾਡੀਆਂ ਕੁਝ ਔਰਤਾਂ ਨੇ ਸਾਨੂੰ ਹੈਰਾਨ ਕਰ ਦਿੱਤਾ। ਉਹ ਅੱਜ ਸਵੇਰੇ ਤੜਕੇ ਕਬਰ ਤੇ ਗਈਆਂ,

Luke 24:22 (UKJV) Yea, and certain women also of our company made us astonished, which were early at the tomb;

20ਮੁੱਖ ਜਾਜਕਾਂ ਅਤੇ ਸਾਡੇ ਸ਼ਾਸਕਾਂ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਹਨਾਂ ਨੂੰ ਸਲੀਬ ਦਿੱਤੀ।

21ਪਰ ਸਾਨੂੰ ਉਮੀਦ ਸੀ ਕਿ ਯਿਸ਼ੂ ਹੀ ਸੀ ਜੋ ਇਸਰਾਏਲ ਨੂੰ ਅਜ਼ਾਦ ਕਰਾਵੇਗਾ ਅਤੇ ਇਸ ਤੋਂ ਇਲਾਵਾ, ਇਹ ਅੱਜ ਤੋਂ ਤਿੰਨ ਦਿਨ ਪਹਿਲਾਂ ਦੀ ਘਟਨਾ ਹੈ।

22ਇਸ ਤੋਂ ਇਲਾਵਾ, ਸਾਡੀਆਂ ਕੁਝ ਔਰਤਾਂ ਨੇ ਸਾਨੂੰ ਹੈਰਾਨ ਕਰ ਦਿੱਤਾ। ਉਹ ਅੱਜ ਸਵੇਰੇ ਤੜਕੇ ਕਬਰ ਤੇ ਗਈਆਂ,

23ਪਰ ਉਹਨਾਂ ਨੂੰ ਯਿਸ਼ੂ ਦੀ ਲਾਸ਼ ਨਹੀਂ ਲੱਭੀ। ਉਹਨਾਂ ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਨੇ ਦੂਤਾਂ ਦਾ ਦਰਸ਼ਨ ਵੇਖਿਆ ਸੀ, ਜਿਨ੍ਹਾਂ ਨੇ ਕਿਹਾ ਕਿ ਯਿਸ਼ੂ ਜਿਉਂਦੇ ਹਨ।

24ਤਦ ਸਾਡੇ ਕੁਝ ਸਾਥੀ ਕਬਰ ਉੱਤੇ ਗਏ ਅਤੇ ਉਹਨਾਂ ਨੇ ਇਹ ਉਵੇਂ ਪਾਇਆ ਜਿਵੇਂ ਔਰਤਾਂ ਨੇ ਕਿਹਾ ਸੀ, ਪਰ ਉਹਨਾਂ ਨੇ ਯਿਸ਼ੂ ਨੂੰ ਨਹੀਂ ਵੇਖਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.