26ਕੀ ਇਹ ਜ਼ਰੂਰੀ ਨਹੀਂ ਸੀ ਕਿ ਮਸੀਹ ਸਾਰੇ ਤਸੀਹੇ ਝੱਲ ਕੇ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰੇ?”
27ਅਤੇ ਯਿਸ਼ੂ ਨੇ ਮੋਸ਼ੇਹ ਅਤੇ ਸਾਰੇ ਨਬੀਆਂ ਤੋਂ ਸ਼ੁਰੂ ਕਰਦਿਆਂ, ਉਹਨਾਂ ਨੂੰ ਸਮਝਾਇਆ ਕਿ ਉਹਨਾਂ ਦੇ ਬਾਰੇ ਸਾਰੀਆਂ ਪੋਥੀਆਂ ਵਿੱਚ ਕੀ ਕਿਹਾ ਗਿਆ ਸੀ।
28ਜਦੋਂ ਉਹ ਉਸ ਪਿੰਡ ਦੇ ਨੇੜੇ ਪਹੁੰਚੇ ਜਿੱਥੇ ਉਹ ਜਾ ਰਹੇ ਸਨ, ਯਿਸ਼ੂ ਨੇ ਚੱਲਣਾ ਜਾਰੀ ਰੱਖਿਆ ਜਿਵੇਂ ਉਹ ਵਧੇਰੇ ਦੂਰ ਜਾ ਰਹੇ ਹੋਣ।
29ਪਰ ਉਹਨਾਂ ਨੇ ਯਿਸ਼ੂ ਨੂੰ ਜ਼ੋਰ ਪਾ ਕੇ ਕਿਹਾ, “ਸਾਡੇ ਨਾਲ ਰਹੋ, ਕਿਉਂਕਿ ਤਕਰੀਬਨ ਸ਼ਾਮ ਹੋ ਚੁੱਕੀ ਹੈ; ਦਿਨ ਢਲ ਚੁੱਕਾ ਹੈ।” ਤਾਂ ਯਿਸ਼ੂ ਉਹਨਾਂ ਦੇ ਨਾਲ ਰਹਿਣ ਲਈ ਘਰ ਦੇ ਅੰਦਰ ਗਏ।
30ਜਦੋਂ ਯਿਸ਼ੂ ਉਹਨਾਂ ਨਾਲ ਮੇਜ਼ ਤੇ ਆਏ, ਉਹਨਾਂ ਨੇ ਰੋਟੀ ਲਈ ਅਤੇ ਧੰਨਵਾਦ ਕਰਕੇ ਉਸ ਨੂੰ ਤੋੜਿਆ ਅਤੇ ਉਹਨਾਂ ਨੂੰ ਦੇ ਦਿੱਤੀ।