28ਜਦੋਂ ਉਹ ਉਸ ਪਿੰਡ ਦੇ ਨੇੜੇ ਪਹੁੰਚੇ ਜਿੱਥੇ ਉਹ ਜਾ ਰਹੇ ਸਨ, ਯਿਸ਼ੂ ਨੇ ਚੱਲਣਾ ਜਾਰੀ ਰੱਖਿਆ ਜਿਵੇਂ ਉਹ ਵਧੇਰੇ ਦੂਰ ਜਾ ਰਹੇ ਹੋਣ।
29ਪਰ ਉਹਨਾਂ ਨੇ ਯਿਸ਼ੂ ਨੂੰ ਜ਼ੋਰ ਪਾ ਕੇ ਕਿਹਾ, “ਸਾਡੇ ਨਾਲ ਰਹੋ, ਕਿਉਂਕਿ ਤਕਰੀਬਨ ਸ਼ਾਮ ਹੋ ਚੁੱਕੀ ਹੈ; ਦਿਨ ਢਲ ਚੁੱਕਾ ਹੈ।” ਤਾਂ ਯਿਸ਼ੂ ਉਹਨਾਂ ਦੇ ਨਾਲ ਰਹਿਣ ਲਈ ਘਰ ਦੇ ਅੰਦਰ ਗਏ।
30ਜਦੋਂ ਯਿਸ਼ੂ ਉਹਨਾਂ ਨਾਲ ਮੇਜ਼ ਤੇ ਆਏ, ਉਹਨਾਂ ਨੇ ਰੋਟੀ ਲਈ ਅਤੇ ਧੰਨਵਾਦ ਕਰਕੇ ਉਸ ਨੂੰ ਤੋੜਿਆ ਅਤੇ ਉਹਨਾਂ ਨੂੰ ਦੇ ਦਿੱਤੀ।
31ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ, ਅਤੇ ਉਹ ਉਹਨਾਂ ਦੀ ਨਜ਼ਰ ਤੋਂ ਅਲੋਪ ਹੋ ਗਏ।
32ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਅੰਦਰ ਨਹੀਂ ਸੜ ਰਹੇ?”