ਲੂਕਸ 24

ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਅੰਦਰ ਨਹੀਂ ਸੜ ਰਹੇ?”

Luke 24:32 (UKJV) And they said one to another, Did not our heart burn within us, while he talked with us by the way, and while he opened to us the scriptures?

30ਜਦੋਂ ਯਿਸ਼ੂ ਉਹਨਾਂ ਨਾਲ ਮੇਜ਼ ਤੇ ਆਏ, ਉਹਨਾਂ ਨੇ ਰੋਟੀ ਲਈ ਅਤੇ ਧੰਨਵਾਦ ਕਰਕੇ ਉਸ ਨੂੰ ਤੋੜਿਆ ਅਤੇ ਉਹਨਾਂ ਨੂੰ ਦੇ ਦਿੱਤੀ।

31ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ, ਅਤੇ ਉਹ ਉਹਨਾਂ ਦੀ ਨਜ਼ਰ ਤੋਂ ਅਲੋਪ ਹੋ ਗਏ।

32ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਅੰਦਰ ਨਹੀਂ ਸੜ ਰਹੇ?”

33ਉਹ ਖੜ੍ਹੇ ਹੋ ਗਏ ਅਤੇ ਇੱਕ ਦਮ ਯੇਰੂਸ਼ਲੇਮ ਵਾਪਸ ਆ ਗਏ। ਉੱਥੇ ਉਹਨਾਂ ਨੇ ਗਿਆਰਾਂ ਚੇਲਿਆਂ ਅਤੇ ਹੋਰਾਂ ਨੂੰ ਦੇਖਿਆ, ਜੋ ਉੱਥੇ ਇਕੱਠੇ ਹੋਏ ਸਨ,

34ਅਤੇ ਕਹਿ ਰਹੇ ਸਨ, “ਇਹ ਸੱਚ ਹੈ! ਪ੍ਰਭੂ ਜੀ ਉੱਠੇ ਹਨ ਅਤੇ ਸ਼ਿਮਓਨ ਨੂੰ ਦਿਖਾਈ ਦਿੱਤੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.