ਲੂਕਸ 24

ਉਹ ਖੜ੍ਹੇ ਹੋ ਗਏ ਅਤੇ ਇੱਕ ਦਮ ਯੇਰੂਸ਼ਲੇਮ ਵਾਪਸ ਆ ਗਏ। ਉੱਥੇ ਉਹਨਾਂ ਨੇ ਗਿਆਰਾਂ ਚੇਲਿਆਂ ਅਤੇ ਹੋਰਾਂ ਨੂੰ ਦੇਖਿਆ, ਜੋ ਉੱਥੇ ਇਕੱਠੇ ਹੋਏ ਸਨ,

Luke 24:33 (UKJV) And they rose up the same hour, and returned to Jerusalem, and found the eleven gathered together, and them that were with them,

31ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ, ਅਤੇ ਉਹ ਉਹਨਾਂ ਦੀ ਨਜ਼ਰ ਤੋਂ ਅਲੋਪ ਹੋ ਗਏ।

32ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਅੰਦਰ ਨਹੀਂ ਸੜ ਰਹੇ?”

33ਉਹ ਖੜ੍ਹੇ ਹੋ ਗਏ ਅਤੇ ਇੱਕ ਦਮ ਯੇਰੂਸ਼ਲੇਮ ਵਾਪਸ ਆ ਗਏ। ਉੱਥੇ ਉਹਨਾਂ ਨੇ ਗਿਆਰਾਂ ਚੇਲਿਆਂ ਅਤੇ ਹੋਰਾਂ ਨੂੰ ਦੇਖਿਆ, ਜੋ ਉੱਥੇ ਇਕੱਠੇ ਹੋਏ ਸਨ,

34ਅਤੇ ਕਹਿ ਰਹੇ ਸਨ, “ਇਹ ਸੱਚ ਹੈ! ਪ੍ਰਭੂ ਜੀ ਉੱਠੇ ਹਨ ਅਤੇ ਸ਼ਿਮਓਨ ਨੂੰ ਦਿਖਾਈ ਦਿੱਤੇ ਹਨ।”

35ਤਦ ਉਹਨਾਂ ਦੋਵਾਂ ਨੇ ਦੱਸਿਆ ਕਿ ਰਸਤੇ ਵਿੱਚ ਕੀ ਹੋਇਆ ਸੀ, ਅਤੇ ਰੋਟੀ ਤੋੜਨ ਵੇਲੇ ਕਿਵੇਂ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.