ਲੂਕਸ 24

ਪਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੂੰ ਪ੍ਰਭੂ ਯਿਸ਼ੂ ਦੀ ਲਾਸ਼ ਉੱਥੇ ਨਾ ਲੱਭੀ।

Luke 24:3 (UKJV) And they entered in, and found not the body of the Lord Jesus.

1ਹਫ਼ਤੇ ਦੇ ਪਹਿਲੇ ਦਿਨ ਐਤਵਾਰ ਨੂੰ ਸਵੇਰੇ ਤੜਕੇ ਹੀ ਔਰਤਾਂ ਤਿਆਰ ਕੀਤੀ ਸੁਗੰਧਾਂ ਨੂੰ ਲੈ ਕੇ ਕਬਰ ਕੋਲ ਆਈਆਂ।

2ਉਹਨਾਂ ਨੇ ਉੱਥੇ ਆ ਕੇ ਵੇਖਿਆ ਕਿ ਕਬਰ ਤੋਂ ਪੱਥਰ ਹਟਿਆ ਹੋਇਆ ਸੀ,

3ਪਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੂੰ ਪ੍ਰਭੂ ਯਿਸ਼ੂ ਦੀ ਲਾਸ਼ ਉੱਥੇ ਨਾ ਲੱਭੀ।

4ਜਦੋਂ ਉਹ ਇਸ ਬਾਰੇ ਅਚੰਭਿਤ ਸਨ, ਅਚਾਨਕ ਦੋ ਆਦਮੀ ਬਿਜਲੀ ਵਾਂਗ ਚਮਕਦੇ ਕੱਪੜਿਆਂ ਵਿੱਚ ਉਹਨਾਂ ਦੇ ਕੋਲ ਆ ਕੇ ਖੜ੍ਹੇ ਹੋ ਗਏ।

5ਡਰਦੇ ਹੋਏ ਔਰਤਾਂ ਨੇ ਆਪਣੇ ਚਿਹਰੇ ਧਰਤੀ ਵੱਲ ਝੁਕਾਏ, ਪਰ ਆਦਮੀਆਂ ਨੇ ਉਹਨਾਂ ਨੂੰ ਕਿਹਾ, “ਤੁਸੀਂ ਜਿਉਂਦੇ ਆਦਮੀ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.