39ਮੇਰੇ ਹੱਥਾਂ ਅਤੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ! ਮੈਨੂੰ ਛੂਹੋ ਅਤੇ ਵੇਖੋ; ਕਿਉਂਕਿ ਭੂਤਾਂ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੇ ਹਨ, ਪਰ ਜਿਵੇਂ ਤੁਸੀਂ ਵੇਖ ਰਹੇ ਹੋ ਮੇਰੇ ਹਨ।”
40ਇਹ ਕਹਿ ਕੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਹੱਥ ਅਤੇ ਪੈਰ ਵਿਖਾਏ।
41ਅਤੇ ਜਦੋਂ ਉਹ ਅਜੇ ਵੀ ਖੁਸ਼ੀ ਅਤੇ ਹੈਰਾਨ ਹੋਣ ਕਰਕੇ ਇਸ ਗੱਲ ਤੇ ਵਿਸ਼ਵਾਸ ਨਾ ਕਰ ਸਕੇ, ਤਾਂ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਡੇ ਕੋਲ ਖਾਣ ਲਈ ਇੱਥੇ ਕੁਝ ਹੈ?”
42ਉਹਨਾਂ ਨੇ ਯਿਸ਼ੂ ਨੂੰ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ,
43ਅਤੇ ਯਿਸ਼ੂ ਨੇ ਉਸ ਨੂੰ ਲਿਆ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਖਾਧਾ।