ਲੂਕਸ 24

ਮੇਰੇ ਹੱਥਾਂ ਅਤੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ! ਮੈਨੂੰ ਛੂਹੋ ਅਤੇ ਵੇਖੋ; ਕਿਉਂਕਿ ਭੂਤਾਂ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੇ ਹਨ, ਪਰ ਜਿਵੇਂ ਤੁਸੀਂ ਵੇਖ ਰਹੇ ਹੋ ਮੇਰੇ ਹਨ।”

Luke 24:39 (UKJV) Behold my hands and my feet, that it is I myself: handle me, and see; for a spirit has not flesh and bones, as all of you see me have.

37ਉਹ ਹੈਰਾਨ ਸਨ ਅਤੇ ਡਰ ਗਏ, ਇਹ ਸੋਚਦਿਆਂ ਕਿ ਉਹਨਾਂ ਨੇ ਇੱਕ ਭੂਤ ਵੇਖਿਆ ਹੈ।

38ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਪ੍ਰੇਸ਼ਾਨ ਕਿਉਂ ਹੋ, ਅਤੇ ਤੁਹਾਡੇ ਮਨ ਵਿੱਚ ਸ਼ੱਕ ਕਿਉਂ ਪੈਦਾ ਹੁੰਦਾ ਹੈ?

39ਮੇਰੇ ਹੱਥਾਂ ਅਤੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ! ਮੈਨੂੰ ਛੂਹੋ ਅਤੇ ਵੇਖੋ; ਕਿਉਂਕਿ ਭੂਤਾਂ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੇ ਹਨ, ਪਰ ਜਿਵੇਂ ਤੁਸੀਂ ਵੇਖ ਰਹੇ ਹੋ ਮੇਰੇ ਹਨ।”

40ਇਹ ਕਹਿ ਕੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਹੱਥ ਅਤੇ ਪੈਰ ਵਿਖਾਏ।

41ਅਤੇ ਜਦੋਂ ਉਹ ਅਜੇ ਵੀ ਖੁਸ਼ੀ ਅਤੇ ਹੈਰਾਨ ਹੋਣ ਕਰਕੇ ਇਸ ਗੱਲ ਤੇ ਵਿਸ਼ਵਾਸ ਨਾ ਕਰ ਸਕੇ, ਤਾਂ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਡੇ ਕੋਲ ਖਾਣ ਲਈ ਇੱਥੇ ਕੁਝ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.