42ਪਰ ਉਹ ਦੋਨੇ ਹੀ ਕਰਜ਼ਾ ਮੋੜਨ ਵਿੱਚ ਅਸਮਰਥ ਸਨ, ਇਸ ਲਈ ਸ਼ਾਹੂਕਾਰ ਨੇ ਦੋਵਾਂ ਦਾ ਕਰਜ਼ ਮਾਫ਼ ਕਰ ਦਿੱਤਾ ਸੀ। ਮੈਨੂੰ ਦੱਸੋ ਦੋਵਾਂ ਵਿੱਚੋਂ ਕੌਣ ਉਸ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਂਗਾ?”
43ਸ਼ਿਮਓਨ ਨੇ ਉੱਤਰ ਦਿੱਤਾ, “ਮੇਰੇ ਵਿਚਾਰ ਵਿੱਚ ਉਹ ਜਿਸ ਦੀ ਵੱਡੀ ਰਕਮ ਮਾਫ਼ ਕੀਤੀ ਗਈ।” ਯਿਸ਼ੂ ਨੇ ਕਿਹਾ, “ਤੂੰ ਠੀਕ ਕਿਹਾ ਹੈ।”
44ਤਦ ਉਸ ਨੇ ਔਰਤ ਵੱਲ ਮੂੰਹ ਫੇਰ ਕੇ ਸ਼ਿਮਓਨ ਨੂੰ ਕਿਹਾ, “ਕੀ ਤੂੰ ਇਸ ਔਰਤ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ। ਤੂੰ ਮੈਨੂੰ ਮੇਰੇ ਪੈਰ ਧੋਣ ਲਈ ਕੋਈ ਪਾਣੀ ਨਾ ਦਿੱਤਾ ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ।
45ਤੁਸੀਂ ਮੈਨੂੰ ਚੁੰਮਕੇ ਮੇਰਾ ਸਵਾਗਤ ਨਹੀਂ ਕੀਤਾ ਪਰ ਜਦੋਂ ਦਾ ਮੈਂ ਆਇਆ ਹਾਂ ਇਸ ਔਰਤ ਨੇ ਮੇਰੇ ਪੈਰਾਂ ਨੂੰ ਚੁੰਮਣਾ ਬੰਦ ਨਹੀਂ ਕੀਤਾ।
46ਤੁਸੀਂ ਮੇਰੇ ਸਿਰ ਤੇ ਤੇਲ ਨਹੀਂ ਮਲਿਆ ਪਰ ਉਸ ਨੇ ਮੇਰੇ ਪੈਰਾਂ ਤੇ ਅਤਰ ਡੋਲ ਦਿੱਤਾ ਹੈ।