31ਦੁਸ਼ਟ ਆਤਮਾਵਾਂ ਦਾ ਝੁੰਡ ਯਿਸ਼ੂ ਨੂੰ ਲਗਾਤਾਰ ਬੇਨਤੀ ਕਰ ਰਿਹਾ ਸੀ ਕਿ ਉਹ ਉਹਨਾਂ ਨੂੰ ਪਤਾਲ ਵਿੱਚ ਨਾ ਭੇਜੇ।
32ਉੱਥੇ ਸੂਰਾਂ ਦਾ ਇੱਕ ਵੱਡਾ ਝੁੰਡ ਪਹਾੜੀ ਤੇ ਚੁਗਦਾ ਸੀ। ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ ਕਿ ਉਹ ਉਹਨਾਂ ਨੂੰ ਸੂਰਾਂ ਵਿੱਚ ਜਾਣ ਦੇਵੇ। ਯਿਸ਼ੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ।
33ਜਦੋਂ ਦੁਸ਼ਟ ਆਤਮਾਵਾਂ ਵਿਅਕਤੀ ਤੋਂ ਬਾਹਰ ਆਈਆਂ, ਤਾਂ ਉਹ ਨਿਕਲ ਕੇ ਸੂਰਾਂ ਵਿੱਚ ਵੜ ਗਈਆ, ਉਹ ਤੁਰੰਤ ਸੂਰਾਂ ਦਾ ਝੁੰਡ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।
34ਜਦੋਂ ਸੂਰ ਚਰਾਉਣ ਵਾਲਿਆਂ ਨੇ ਇਹ ਵੇਖਿਆ ਤਾਂ ਉਹ ਭੱਜ ਗਏ ਅਤੇ ਸ਼ਹਿਰ ਅਤੇ ਉਸ ਖੇਤਰ ਵਿੱਚ ਹਰ ਜਗ੍ਹਾ ਵਾਪਰੀ ਘਟਨਾ ਬਾਰੇ ਦੱਸਿਆ।
35ਲੋਕ ਉੱਥੇ ਇਹ ਵੇਖਣ ਲਈ ਆਉਣ ਲੱਗੇ ਕਿ ਕੀ ਹੋਇਆ ਹੈ। ਜਦੋਂ ਉਹ ਯਿਸ਼ੂ ਕੋਲ ਆਏ। ਉੱਥੇ ਉਹਨਾਂ ਨੇ ਵੇਖਿਆ ਕਿ ਉਹ ਵਿਅਕਤੀ, ਜੋ ਪਹਿਲਾਂ ਦੁਸ਼ਟ ਆਤਮਾਵਾਂ ਤੋਂ ਦੁੱਖੀ ਸੀ, ਉਹ ਵਧੀਆ ਕੱਪੜੇ ਪਾ ਕੇ ਅਤੇ ਪੂਰੀ ਤਰ੍ਹਾਂ ਤੰਦਰੁਸਤ ਯਿਸ਼ੂ ਦੇ ਚਰਨਾਂ ਤੇ ਬੈਠਾ ਹੋਇਆ ਹੈ, ਇਹ ਵੇਖ ਕੇ ਉਹ ਡਰ ਗਏ।