ਲੂਕਸ 8

ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ।

Luke 8:7 (UKJV) And some fell among thorns; and the thorns sprang up with it, and choked it.

5“ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ, ਉਹ ਪੈਰਾਂ ਹੇਠ ਮਿੱਧਿਆ ਗਿਆ, ਅਤੇ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਨੂੰ ਚੁਗ ਲਿਆ।

6ਕੁਝ ਪਥਰੀਲੀ ਜ਼ਮੀਨ ਤੇ ਡਿੱਗ ਪਿਆ, ਅਤੇ ਜਦੋਂ ਉਹ ਉੱਗਿਆ ਤਾਂ ਨਮੀ ਨਾ ਹੋਣ ਦੇ ਕਾਰਨ ਸੁੱਕ ਗਿਆ।

7ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ।

8ਅਤੇ ਕੁਝ ਬੀਜ ਚੰਗੀ ਧਰਤੀ ਉੱਤੇ ਡਿੱਗ ਪਿਆ, ਉਹ ਉੱਗਿਆ ਅਤੇ ਜੋ ਬੀਜਿਆ ਗਿਆ ਸੀ ਉਸ ਨਾਲੋਂ ਸੌ ਗੁਣਾ ਵੱਧ ਫ਼ਲ ਲਿਆਇਆ।” ਜਦੋਂ ਯਿਸ਼ੂ ਇਹ ਦ੍ਰਿਸ਼ਟਾਂਤ ਸੁਣਾ ਚੁੱਕੇ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜਿਸ ਦੇ ਕੰਨ ਹੋਣ ਉਹ ਸੁਣੇ।”

9ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.