8ਕੁਝ ਲੋਕ ਕਹਿ ਰਹੇ ਸਨ ਕਿ ਏਲੀਯਾਹ ਪ੍ਰਗਟ ਹੋਇਆ ਹੈ ਅਤੇ ਕੁਝ ਹੋਰਾਂ ਨੇ ਦਾਅਵਾ ਕੀਤਾ ਕਿ ਅਤੀਤ ਦੇ ਨਬੀਆਂ ਵਿੱਚੋਂ ਇੱਕ ਜੀ ਉੱਠਿਆ ਹੈ।
9ਪਰ ਹੇਰੋਦੇਸ ਨੇ ਵਿਰੋਧ ਕਰਦੇ ਹੋਏ ਇਹ ਕਿਹਾ, “ਯੋਹਨ ਦਾ ਸਿਰ ਮੈਂ ਵਢਿਆ ਸੀ, ਫਿਰ ਇਹ ਕੌਣ ਹੈ, ਜਿਸ ਬਾਰੇ ਮੈਂ ਇਹ ਸਭ ਸੁਣ ਰਿਹਾ ਹਾਂ?” ਇਸੇ ਕਰਕੇ ਹੇਰੋਦੇਸ ਯਿਸ਼ੂ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲੱਗਿਆ।
10ਜਦੋਂ ਰਸੂਲ ਆਪਣੇ ਸਫਰ ਤੋਂ ਵਾਪਸ ਆਏ ਤਾਂ ਉਹਨਾਂ ਨੇ ਯਿਸ਼ੂ ਨੂੰ ਉਹਨਾਂ ਕੰਮਾਂ ਬਾਰੇ ਦੱਸਿਆ ਜੋ ਉਹਨਾਂ ਨੇ ਕੀਤੇ ਸਨ। ਫਿਰ ਯਿਸ਼ੂ ਉਹਨਾਂ ਨੂੰ ਚੁੱਪ-ਚਾਪ ਬੈਥਸੈਦਾ ਨਾਮ ਦੇ ਇੱਕ ਨਗਰ ਵਿੱਚ ਲੈ ਗਿਆ।
11ਪਰ ਭੀੜ ਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਹ ਉਸ ਦੇ ਮਗਰ ਹੋ ਤੁਰੇ। ਯਿਸ਼ੂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਬਾਰੇ ਸਿੱਖਿਆ ਦਿੱਤੀ ਅਤੇ ਉਹਨਾਂ ਲੋਕਾਂ ਨੂੰ ਚੰਗਾ ਕੀਤਾ ਜਿਨ੍ਹਾਂ ਨੂੰ ਚੰਗਾ ਹੋਣ ਦੀ ਜ਼ਰੂਰਤ ਸੀ।
12ਜਦੋਂ ਦਿਨ ਢੱਲ਼ਣ ਲੱਗਾ ਤਾਂ ਬਾਰ੍ਹਾਂ ਰਸੂਲ ਯਿਸ਼ੂ ਕੋਲ ਆਏ ਅਤੇ ਕਹਿਣ ਲੱਗੇ, “ਭੀੜ ਨੂੰ ਵਿਦਾ ਕਰੋ ਤਾਂ ਜੋ ਉਹ ਆਸ-ਪਾਸ ਦੇ ਪਿੰਡਾਂ ਵਿੱਚ ਉਹਨਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਕਰ ਸਕਣ ਕਿਉਂਕਿ ਇਹ ਸੁੰਨਸਾਨ ਜਗ੍ਹਾ ਹੈ।”