ਲੂਕਸ 9

ਤਕਰੀਬਨ ਅੱਠ ਦਿਨ ਬਾਅਦ ਯਿਸ਼ੂ ਪਤਰਸ, ਯੋਹਨ ਅਤੇ ਯਾਕੋਬ ਦੇ ਨਾਲ, ਇੱਕ ਉੱਚੇ ਪਹਾੜ ਦੀ ਚੋਟੀ ਤੇ ਪ੍ਰਾਰਥਨਾ ਕਰਨ ਗਏ।

Luke 9:28 (UKJV) And it came to pass about an eight days after these sayings, he took Peter and John and James, and went up into a mountain to pray.

26ਕਿਉਂਕਿ ਜਿਹੜਾ ਵੀ ਮੈਥੋ ਅਤੇ ਮੇਰੀ ਸਿੱਖਿਆ ਤੋਂ ਸ਼ਰਮਿੰਦਾ ਹੁੰਦਾ ਹੈ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਿੰਦਾ ਹੋਵੇਗਾ ਜਦੋਂ ਉਹ ਆਪਣੇ ਪਿਤਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਵਿੱਚ ਆਵੇਗਾ।

27“ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜੇ ਇੱਥੇ ਖੜ੍ਹੇ ਹਨ ਇਹਨਾਂ ਵਿੱਚੋਂ ਕੁਝ ਹਨ, ਜੋ ਮੌਤ ਦਾ ਸੁਆਦ ਨਹੀਂ ਚੱਖਣਗੇ, ਜਦੋਂ ਤੱਕ ਉਹ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਾ ਲੈਣ।”

28ਤਕਰੀਬਨ ਅੱਠ ਦਿਨ ਬਾਅਦ ਯਿਸ਼ੂ ਪਤਰਸ, ਯੋਹਨ ਅਤੇ ਯਾਕੋਬ ਦੇ ਨਾਲ, ਇੱਕ ਉੱਚੇ ਪਹਾੜ ਦੀ ਚੋਟੀ ਤੇ ਪ੍ਰਾਰਥਨਾ ਕਰਨ ਗਏ।

29ਜਦੋਂ ਯਿਸ਼ੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚਿਹਰੇ ਦਾ ਰੂਪ ਬਦਲ ਗਿਆ ਅਤੇ ਉਸ ਦੇ ਕੱਪੜੇ ਚਿੱਟੇ ਹੋ ਗਏ।

30ਦੋ ਆਦਮੀ, ਮੋਸ਼ੇਹ ਅਤੇ ਏਲੀਯਾਹ, ਯਿਸ਼ੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.