ਲੂਕਸ 9

ਪਤਰਸ ਅਤੇ ਉਸ ਦੇ ਸਾਥੀ ਗੂੜੀ ਨੀਂਦ ਵਿੱਚ ਸਨ ਪਰ ਜਦੋਂ ਉਹ ਪੂਰੀ ਤਰ੍ਹਾਂ ਉੱਠੇ, ਉਹਨਾਂ ਨੇ ਯਿਸ਼ੂ ਨੂੰ ਉਹਨਾਂ ਦੀ ਸਵਰਗੀ ਸ਼ਾਨ ਵਿੱਚ ਉਹਨਾਂ ਦੋ ਆਦਮੀਆਂ ਨਾਲ ਵੇਖਿਆ।

Luke 9:32 (UKJV) But Peter and they that were with him were heavy with sleep: and when they were awake, they saw his glory, and the two men that stood with him.

30ਦੋ ਆਦਮੀ, ਮੋਸ਼ੇਹ ਅਤੇ ਏਲੀਯਾਹ, ਯਿਸ਼ੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ।

31ਜੋ ਸਵਰਗੀ ਮਹਿਮਾ ਵਿੱਚ ਪ੍ਰਗਟ ਹੋਏ ਅਤੇ ਯਿਸ਼ੂ ਨਾਲ ਉਹਨਾਂ ਦੇ ਜਾਨ ਬਾਰੇ ਗੱਲ ਕੀਤੀ, ਕੀ ਕਿਵੇਂ ਉਹ ਜਲਦੀ ਹੀ ਯੇਰੂਸ਼ਲੇਮ ਵਿੱਚ ਮਰ ਕੇ ਪਰਮੇਸ਼ਵਰ ਦੇ ਮਕਸਦ ਨੂੰ ਪੂਰਾ ਕਰਨਗੇ।

32ਪਤਰਸ ਅਤੇ ਉਸ ਦੇ ਸਾਥੀ ਗੂੜੀ ਨੀਂਦ ਵਿੱਚ ਸਨ ਪਰ ਜਦੋਂ ਉਹ ਪੂਰੀ ਤਰ੍ਹਾਂ ਉੱਠੇ, ਉਹਨਾਂ ਨੇ ਯਿਸ਼ੂ ਨੂੰ ਉਹਨਾਂ ਦੀ ਸਵਰਗੀ ਸ਼ਾਨ ਵਿੱਚ ਉਹਨਾਂ ਦੋ ਆਦਮੀਆਂ ਨਾਲ ਵੇਖਿਆ।

33ਜਦੋਂ ਉਹ ਆਦਮੀ ਯਿਸ਼ੂ ਕੋਲੋ ਜਾਣ ਲੱਗੇ, ਪਤਰਸ ਨੇ ਯਿਸ਼ੂ ਨੂੰ ਆਖਿਆ, “ਗੁਰੂ ਜੀ! ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ! ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।” ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ।

34ਜਦੋਂ ਪਤਰਸ ਇਹ ਬੋਲ ਹੀ ਰਿਹਾ ਸੀ, ਇੱਕ ਬੱਦਲ ਨੇ ਉਹਨਾਂ ਸਾਰਿਆਂ ਨੂੰ ਢੱਕ ਲਿਆ। ਬੱਦਲ ਵਿੱਚ ਘਿਰ ਜਾਣ ਤੇ ਉਹ ਡਰ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.