ਲੂਕਸ 9

ਬੱਦਲ ਵਿੱਚੋਂ ਇੱਕ ਆਵਾਜ਼ ਆਈ: “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਚੁਣਿਆ ਹੋਇਆ ਹੈ। ਉਸ ਦੀ ਸੁਣੋ।”

Luke 9:35 (UKJV) And there came a voice out of the cloud, saying, This is my beloved Son: hear him.

33ਜਦੋਂ ਉਹ ਆਦਮੀ ਯਿਸ਼ੂ ਕੋਲੋ ਜਾਣ ਲੱਗੇ, ਪਤਰਸ ਨੇ ਯਿਸ਼ੂ ਨੂੰ ਆਖਿਆ, “ਗੁਰੂ ਜੀ! ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ! ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।” ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ।

34ਜਦੋਂ ਪਤਰਸ ਇਹ ਬੋਲ ਹੀ ਰਿਹਾ ਸੀ, ਇੱਕ ਬੱਦਲ ਨੇ ਉਹਨਾਂ ਸਾਰਿਆਂ ਨੂੰ ਢੱਕ ਲਿਆ। ਬੱਦਲ ਵਿੱਚ ਘਿਰ ਜਾਣ ਤੇ ਉਹ ਡਰ ਗਏ।

35ਬੱਦਲ ਵਿੱਚੋਂ ਇੱਕ ਆਵਾਜ਼ ਆਈ: “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਚੁਣਿਆ ਹੋਇਆ ਹੈ। ਉਸ ਦੀ ਸੁਣੋ।”

36ਆਵਾਜ਼ ਦੇ ਅੰਤ ਵਿੱਚ, ਉਹਨਾਂ ਨੇ ਵੇਖਿਆ ਕਿ ਯਿਸ਼ੂ ਇਕੱਲਾ ਸੀ। ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ।

37ਅਗਲੇ ਦਿਨ ਜਦੋਂ ਉਹ ਪਹਾੜ ਤੋਂ ਹੇਠਾਂ ਆ ਰਹੇ ਸਨ, ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.