1ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, “ਅਤੇ ਹੁਣ, ਹੇ ਜਾਜਕੋ ਇਹ ਚੇਤਾਵਨੀ ਤੁਹਾਡੇ ਲਈ ਹੈ।
2ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੇ ਆਦਰ ਨੂੰ ਮਨ ਵਿੱਚ ਨਾ ਰੱਖੋਗੇ,” ਤਾਂ ਮੈਂ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, “ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਮੈਂ ਉਨ੍ਹਾਂ ਨੂੰ ਪਹਿਲਾਂ ਹੀ ਸਰਾਪ ਦਿੱਤਾ ਹੈ ਕਿਉਂਕਿ ਤੁਸੀਂ ਮੇਰਾ ਆਦਰ ਨਾ ਕਰਨ ਦਾ ਫੈਸਲਾ ਕੀਤਾ ਹੈ।
3“ਵੇਖੋ, ਤੁਹਾਡੇ ਕਾਰਨ ਮੈਂ ਤੁਹਾਡੇ ਬੱਚਿਆਂ ਨੂੰ ਝਿੜਕਾਂਗਾ ਅਤੇ ਮੈਂ ਤੇਰੇ ਤਿਉਹਾਰ ਤੇ ਚੜ੍ਹਾਏ ਗਏ ਪਸ਼ੂਆਂ ਦਾ ਗੋਹਾ ਤੇਰੇ ਮੂੰਹਾਂ ਉੱਤੇ ਮਾਲਾਗਾ, ਤੂੰ ਇਸ ਹਾਲ ਵਿੱਚ ਨੀਵਾਂ ਹੋ ਜਾਵੇਂਗਾ।