11ਯਹੂਦਾਹ ਬੇਵਫ਼ਾ ਰਿਹਾ ਹੈ। ਇਸਰਾਏਲ ਅਤੇ ਯੇਰੂਸ਼ਲੇਮ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਗਈ ਹੈ: ਕਿਉਂ ਜੋ ਯਹੂਦਾਹ ਨੇ ਯਾਹਵੇਹ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ, ਪਲੀਤ ਕੀਤਾ ਅਤੇ ਓਪਰੇ ਦੇਵਤੇ ਦੀ ਧੀ ਨੂੰ ਵਿਆਹ ਲਿਆਇਆ।
12ਇੱਥੋਂ ਤੱਕ ਉਹ ਵਿਅਕਤੀ ਜੋ ਅਜਿਹਾ ਕਰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ, ਯਾਹਵੇਹ ਉਸਨੂੰ ਯਾਕੋਬ ਦੇ ਤੰਬੂਆਂ ਤੋਂ ਹਟਾ ਦੇਵੇ ਭਾਵੇਂ ਉਹ ਸਰਵਸ਼ਕਤੀਮਾਨ ਯਾਹਵੇਹ ਲਈ ਇੱਕ ਭੇਟ ਲਿਆਉਂਦਾ ਹੈ।
13ਇੱਕ ਹੋਰ ਕੰਮ ਜੋ ਤੁਸੀਂ ਕਰਦੇ ਹੋ: ਤੁਸੀਂ ਯਾਹਵੇਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਭਰ ਦਿੰਦੇ ਹੋ। ਤੁਸੀਂ ਰੋਂਦੇ ਅਤੇ ਵਿਰਲਾਪ ਕਰਦੇ ਹੋ ਕਿਉਂਕਿ ਉਹ ਹੁਣ ਤੁਹਾਡੀਆਂ ਭੇਟਾਂ ਨੂੰ ਮਿਹਰਬਾਨੀ ਨਾਲ ਨਹੀਂ ਦੇਖਦਾ ਜਾਂ ਤੁਹਾਡੇ ਹੱਥੋਂ ਖੁਸ਼ੀ ਨਾਲ ਸਵੀਕਾਰ ਨਹੀਂ ਕਰਦਾ।
14ਤੁਸੀਂ ਪੁੱਛਦੇ ਹੋ, “ਕਿਉਂ?” ਇਹ ਇਸ ਲਈ ਹੈ ਕਿਉਂਕਿ ਯਾਹਵੇਹ ਤੇਰੇ ਅਤੇ ਤੇਰੀ ਜਵਾਨੀ ਦੀ ਪਤਨੀ ਵਿਚਕਾਰ ਗਵਾਹ ਹੈ। ਤੁਸੀਂ ਉਸ ਨਾਲ ਬੇਵਫ਼ਾਈ ਕੀਤੀ ਹੈ, ਭਾਵੇਂ ਉਹ ਤੁਹਾਡੀ ਸਾਥੀ ਹੈ, ਤੁਹਾਡੇ ਵਿਆਹ ਦੇ ਨੇਮ ਦੀ ਪਤਨੀ ਹੈ।
15ਕੀ ਯਾਹਵੇਹ ਨੇ ਤੈਨੂੰ ਤੇਰੀ ਪਤਨੀ ਨਾਲ ਨਹੀਂ ਬਣਾਇਆ? ਸਰੀਰ ਅਤੇ ਆਤਮਾ ਵਿੱਚ ਤੁਸੀਂ ਉਸਦੇ ਹੋ ਅਤੇ ਉਹ ਕੀ ਚਾਹੁੰਦਾ ਹੈ? ਤੇਰੇ ਮਿਲਾਪ ਤੋਂ ਰੱਬੀ ਬੱਚੇ। ਇਸ ਲਈ ਆਪਣੇ ਦਿਲ ਦੀ ਰਾਖੀ ਕਰੋ; ਆਪਣੀ ਜਵਾਨੀ ਦੀ ਪਤਨੀ ਪ੍ਰਤੀ ਵਫ਼ਾਦਾਰ ਰਹੋ।