ਮਲਾਕੀ 2

ਇੱਥੋਂ ਤੱਕ ਉਹ ਵਿਅਕਤੀ ਜੋ ਅਜਿਹਾ ਕਰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ, ਯਾਹਵੇਹ ਉਸਨੂੰ ਯਾਕੋਬ ਦੇ ਤੰਬੂਆਂ ਤੋਂ ਹਟਾ ਦੇਵੇ ਭਾਵੇਂ ਉਹ ਸਰਵਸ਼ਕਤੀਮਾਨ ਯਾਹਵੇਹ ਲਈ ਇੱਕ ਭੇਟ ਲਿਆਉਂਦਾ ਹੈ।

Malachi 2:12 (UKJV) The LORD will cut off the man that does this, the master and the scholar, out of the tabernacles of Jacob, and him that offers an offering unto the LORD of hosts.

10ਕੀ ਸਾਡਾ ਸਾਰਿਆਂ ਦਾ ਇੱਕ ਪਿਤਾ ਨਹੀਂ ਹੈ? ਕੀ ਇੱਕ ਪਰਮੇਸ਼ਵਰ ਨੇ ਸਾਨੂੰ ਨਹੀਂ ਬਣਾਇਆ? ਅਸੀਂ ਇੱਕ-ਦੂਜੇ ਨਾਲ ਬੇਵਫ਼ਾ ਹੋ ਕੇ ਆਪਣੇ ਪੁਰਖਿਆਂ ਦੇ ਨੇਮ ਨੂੰ ਕਿਉਂ ਅਪਵਿੱਤਰ ਕਰਦੇ ਹਾਂ?

11ਯਹੂਦਾਹ ਬੇਵਫ਼ਾ ਰਿਹਾ ਹੈ। ਇਸਰਾਏਲ ਅਤੇ ਯੇਰੂਸ਼ਲੇਮ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਗਈ ਹੈ: ਕਿਉਂ ਜੋ ਯਹੂਦਾਹ ਨੇ ਯਾਹਵੇਹ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ, ਪਲੀਤ ਕੀਤਾ ਅਤੇ ਓਪਰੇ ਦੇਵਤੇ ਦੀ ਧੀ ਨੂੰ ਵਿਆਹ ਲਿਆਇਆ।

12ਇੱਥੋਂ ਤੱਕ ਉਹ ਵਿਅਕਤੀ ਜੋ ਅਜਿਹਾ ਕਰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ, ਯਾਹਵੇਹ ਉਸਨੂੰ ਯਾਕੋਬ ਦੇ ਤੰਬੂਆਂ ਤੋਂ ਹਟਾ ਦੇਵੇ ਭਾਵੇਂ ਉਹ ਸਰਵਸ਼ਕਤੀਮਾਨ ਯਾਹਵੇਹ ਲਈ ਇੱਕ ਭੇਟ ਲਿਆਉਂਦਾ ਹੈ।

13ਇੱਕ ਹੋਰ ਕੰਮ ਜੋ ਤੁਸੀਂ ਕਰਦੇ ਹੋ: ਤੁਸੀਂ ਯਾਹਵੇਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਭਰ ਦਿੰਦੇ ਹੋ। ਤੁਸੀਂ ਰੋਂਦੇ ਅਤੇ ਵਿਰਲਾਪ ਕਰਦੇ ਹੋ ਕਿਉਂਕਿ ਉਹ ਹੁਣ ਤੁਹਾਡੀਆਂ ਭੇਟਾਂ ਨੂੰ ਮਿਹਰਬਾਨੀ ਨਾਲ ਨਹੀਂ ਦੇਖਦਾ ਜਾਂ ਤੁਹਾਡੇ ਹੱਥੋਂ ਖੁਸ਼ੀ ਨਾਲ ਸਵੀਕਾਰ ਨਹੀਂ ਕਰਦਾ।

14ਤੁਸੀਂ ਪੁੱਛਦੇ ਹੋ, “ਕਿਉਂ?” ਇਹ ਇਸ ਲਈ ਹੈ ਕਿਉਂਕਿ ਯਾਹਵੇਹ ਤੇਰੇ ਅਤੇ ਤੇਰੀ ਜਵਾਨੀ ਦੀ ਪਤਨੀ ਵਿਚਕਾਰ ਗਵਾਹ ਹੈ। ਤੁਸੀਂ ਉਸ ਨਾਲ ਬੇਵਫ਼ਾਈ ਕੀਤੀ ਹੈ, ਭਾਵੇਂ ਉਹ ਤੁਹਾਡੀ ਸਾਥੀ ਹੈ, ਤੁਹਾਡੇ ਵਿਆਹ ਦੇ ਨੇਮ ਦੀ ਪਤਨੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.