ਮਲਾਕੀ 2

ਕੀ ਸਾਡਾ ਸਾਰਿਆਂ ਦਾ ਇੱਕ ਪਿਤਾ ਨਹੀਂ ਹੈ? ਕੀ ਇੱਕ ਪਰਮੇਸ਼ਵਰ ਨੇ ਸਾਨੂੰ ਨਹੀਂ ਬਣਾਇਆ? ਅਸੀਂ ਇੱਕ-ਦੂਜੇ ਨਾਲ ਬੇਵਫ਼ਾ ਹੋ ਕੇ ਆਪਣੇ ਪੁਰਖਿਆਂ ਦੇ ਨੇਮ ਨੂੰ ਕਿਉਂ ਅਪਵਿੱਤਰ ਕਰਦੇ ਹਾਂ?

Malachi 2:10 (UKJV) Have we not all one father? has not one God created us? why do we deal treacherously every man against his brother, by profaning the covenant of our fathers?

8ਪਰ ਤੂੰ ਰਾਹ ਤੋਂ ਮੁੜਿਆ ਹੈਂ ਅਤੇ ਤੇਰੇ ਉਪਦੇਸ਼ ਨਾਲ ਬਹੁਤਿਆਂ ਨੂੰ ਠੋਕਰ ਲੱਗੀ ਹੈ। ਤੁਸੀਂ ਲੇਵੀ ਦੇ ਨੇਮ ਦੀ ਉਲੰਘਣਾ ਕੀਤੀ ਹੈ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

9“ਇਸ ਲਈ ਮੈਂ ਤੁਹਾਨੂੰ ਸਾਰਿਆਂ ਲੋਕਾਂ ਦੇ ਸਾਮ੍ਹਣੇ ਤੁੱਛ ਅਤੇ ਬੇਇੱਜ਼ਤ ਕੀਤਾ ਹੈ, ਕਿਉਂਕਿ ਤੁਸੀਂ ਮੇਰੇ ਰਾਹਾਂ ਉੱਤੇ ਨਹੀਂ ਚੱਲੇ ਪਰ ਨੇਮ ਦੇ ਮਾਮਲਿਆਂ ਵਿੱਚ ਪੱਖਪਾਤ ਕੀਤੀ ਹੈ।”

10ਕੀ ਸਾਡਾ ਸਾਰਿਆਂ ਦਾ ਇੱਕ ਪਿਤਾ ਨਹੀਂ ਹੈ? ਕੀ ਇੱਕ ਪਰਮੇਸ਼ਵਰ ਨੇ ਸਾਨੂੰ ਨਹੀਂ ਬਣਾਇਆ? ਅਸੀਂ ਇੱਕ-ਦੂਜੇ ਨਾਲ ਬੇਵਫ਼ਾ ਹੋ ਕੇ ਆਪਣੇ ਪੁਰਖਿਆਂ ਦੇ ਨੇਮ ਨੂੰ ਕਿਉਂ ਅਪਵਿੱਤਰ ਕਰਦੇ ਹਾਂ?

11ਯਹੂਦਾਹ ਬੇਵਫ਼ਾ ਰਿਹਾ ਹੈ। ਇਸਰਾਏਲ ਅਤੇ ਯੇਰੂਸ਼ਲੇਮ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਗਈ ਹੈ: ਕਿਉਂ ਜੋ ਯਹੂਦਾਹ ਨੇ ਯਾਹਵੇਹ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ, ਪਲੀਤ ਕੀਤਾ ਅਤੇ ਓਪਰੇ ਦੇਵਤੇ ਦੀ ਧੀ ਨੂੰ ਵਿਆਹ ਲਿਆਇਆ।

12ਇੱਥੋਂ ਤੱਕ ਉਹ ਵਿਅਕਤੀ ਜੋ ਅਜਿਹਾ ਕਰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ, ਯਾਹਵੇਹ ਉਸਨੂੰ ਯਾਕੋਬ ਦੇ ਤੰਬੂਆਂ ਤੋਂ ਹਟਾ ਦੇਵੇ ਭਾਵੇਂ ਉਹ ਸਰਵਸ਼ਕਤੀਮਾਨ ਯਾਹਵੇਹ ਲਈ ਇੱਕ ਭੇਟ ਲਿਆਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.