ਮਲਾਕੀ 2

ਪਰ ਤੂੰ ਰਾਹ ਤੋਂ ਮੁੜਿਆ ਹੈਂ ਅਤੇ ਤੇਰੇ ਉਪਦੇਸ਼ ਨਾਲ ਬਹੁਤਿਆਂ ਨੂੰ ਠੋਕਰ ਲੱਗੀ ਹੈ। ਤੁਸੀਂ ਲੇਵੀ ਦੇ ਨੇਮ ਦੀ ਉਲੰਘਣਾ ਕੀਤੀ ਹੈ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

Malachi 2:8 (UKJV) But all of you are departed out of the way; all of you have caused many to stumble at the law; all of you have corrupted the covenant of Levi, says the LORD of hosts.

6ਸੱਚਾ ਉਪਦੇਸ਼ ਉਸਦੇ ਮੂੰਹ ਵਿੱਚ ਸੀ ਅਤੇ ਉਸਦੇ ਬੁੱਲ੍ਹਾਂ ਉੱਤੇ ਕੁਝ ਵੀ ਝੂਠ ਨਹੀਂ ਪਾਇਆ ਗਿਆ। ਉਹ ਮੇਰੇ ਨਾਲ ਸ਼ਾਂਤੀ ਅਤੇ ਨੇਕਦਿਲੀ ਨਾਲ ਚੱਲਿਆ, ਅਤੇ ਬਹੁਤਿਆਂ ਨੂੰ ਪਾਪ ਤੋਂ ਮੋੜ ਲੈ ਆਇਆ।

7“ਕਿਉਂਕਿ ਜਾਜਕਾਂ ਦੇ ਬੁੱਲ ਗਿਆਨ ਦੀ ਰਾਖੀ ਕਰਨ, ਕਿਉਂਕਿ ਉਹ ਸਰਵਸ਼ਕਤੀਮਾਨ ਯਾਹਵੇਹ ਦਾ ਦੂਤ ਹੈ ਅਤੇ ਲੋਕ ਉਸਦੇ ਮੂੰਹ ਤੋਂ ਉਪਦੇਸ਼ ਭਾਲਦੇ ਹਨ।

8ਪਰ ਤੂੰ ਰਾਹ ਤੋਂ ਮੁੜਿਆ ਹੈਂ ਅਤੇ ਤੇਰੇ ਉਪਦੇਸ਼ ਨਾਲ ਬਹੁਤਿਆਂ ਨੂੰ ਠੋਕਰ ਲੱਗੀ ਹੈ। ਤੁਸੀਂ ਲੇਵੀ ਦੇ ਨੇਮ ਦੀ ਉਲੰਘਣਾ ਕੀਤੀ ਹੈ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

9“ਇਸ ਲਈ ਮੈਂ ਤੁਹਾਨੂੰ ਸਾਰਿਆਂ ਲੋਕਾਂ ਦੇ ਸਾਮ੍ਹਣੇ ਤੁੱਛ ਅਤੇ ਬੇਇੱਜ਼ਤ ਕੀਤਾ ਹੈ, ਕਿਉਂਕਿ ਤੁਸੀਂ ਮੇਰੇ ਰਾਹਾਂ ਉੱਤੇ ਨਹੀਂ ਚੱਲੇ ਪਰ ਨੇਮ ਦੇ ਮਾਮਲਿਆਂ ਵਿੱਚ ਪੱਖਪਾਤ ਕੀਤੀ ਹੈ।”

10ਕੀ ਸਾਡਾ ਸਾਰਿਆਂ ਦਾ ਇੱਕ ਪਿਤਾ ਨਹੀਂ ਹੈ? ਕੀ ਇੱਕ ਪਰਮੇਸ਼ਵਰ ਨੇ ਸਾਨੂੰ ਨਹੀਂ ਬਣਾਇਆ? ਅਸੀਂ ਇੱਕ-ਦੂਜੇ ਨਾਲ ਬੇਵਫ਼ਾ ਹੋ ਕੇ ਆਪਣੇ ਪੁਰਖਿਆਂ ਦੇ ਨੇਮ ਨੂੰ ਕਿਉਂ ਅਪਵਿੱਤਰ ਕਰਦੇ ਹਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.