ਮਲਾਕੀ 2

ਸੱਚਾ ਉਪਦੇਸ਼ ਉਸਦੇ ਮੂੰਹ ਵਿੱਚ ਸੀ ਅਤੇ ਉਸਦੇ ਬੁੱਲ੍ਹਾਂ ਉੱਤੇ ਕੁਝ ਵੀ ਝੂਠ ਨਹੀਂ ਪਾਇਆ ਗਿਆ। ਉਹ ਮੇਰੇ ਨਾਲ ਸ਼ਾਂਤੀ ਅਤੇ ਨੇਕਦਿਲੀ ਨਾਲ ਚੱਲਿਆ, ਅਤੇ ਬਹੁਤਿਆਂ ਨੂੰ ਪਾਪ ਤੋਂ ਮੋੜ ਲੈ ਆਇਆ।

Malachi 2:6 (UKJV) The law of truth was in his mouth, and iniquity was not found in his lips: he walked with me in peace and equity, and did turn many away from iniquity.

4ਅਤੇ ਤੁਸੀਂ ਜਾਣੋਗੇ ਕਿ ਮੈਂ ਤੁਹਾਨੂੰ ਇਹ ਚੇਤਾਵਨੀ ਇਸ ਲਈ ਭੇਜੀ ਹੈ ਤਾਂ ਜੋ ਲੇਵੀ ਨਾਲ ਮੇਰਾ ਨੇਮ ਕਾਇਮ ਰਹੇ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

5“ਮੇਰਾ ਨੇਮ ਉਸ ਨਾਲ ਸੀ, ਜੀਵਨ ਅਤੇ ਸ਼ਾਂਤੀ ਦਾ ਸੀ, ਅਤੇ ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ। ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈਅ ਖਾਂਦਾ ਰਿਹਾ।

6ਸੱਚਾ ਉਪਦੇਸ਼ ਉਸਦੇ ਮੂੰਹ ਵਿੱਚ ਸੀ ਅਤੇ ਉਸਦੇ ਬੁੱਲ੍ਹਾਂ ਉੱਤੇ ਕੁਝ ਵੀ ਝੂਠ ਨਹੀਂ ਪਾਇਆ ਗਿਆ। ਉਹ ਮੇਰੇ ਨਾਲ ਸ਼ਾਂਤੀ ਅਤੇ ਨੇਕਦਿਲੀ ਨਾਲ ਚੱਲਿਆ, ਅਤੇ ਬਹੁਤਿਆਂ ਨੂੰ ਪਾਪ ਤੋਂ ਮੋੜ ਲੈ ਆਇਆ।

7“ਕਿਉਂਕਿ ਜਾਜਕਾਂ ਦੇ ਬੁੱਲ ਗਿਆਨ ਦੀ ਰਾਖੀ ਕਰਨ, ਕਿਉਂਕਿ ਉਹ ਸਰਵਸ਼ਕਤੀਮਾਨ ਯਾਹਵੇਹ ਦਾ ਦੂਤ ਹੈ ਅਤੇ ਲੋਕ ਉਸਦੇ ਮੂੰਹ ਤੋਂ ਉਪਦੇਸ਼ ਭਾਲਦੇ ਹਨ।

8ਪਰ ਤੂੰ ਰਾਹ ਤੋਂ ਮੁੜਿਆ ਹੈਂ ਅਤੇ ਤੇਰੇ ਉਪਦੇਸ਼ ਨਾਲ ਬਹੁਤਿਆਂ ਨੂੰ ਠੋਕਰ ਲੱਗੀ ਹੈ। ਤੁਸੀਂ ਲੇਵੀ ਦੇ ਨੇਮ ਦੀ ਉਲੰਘਣਾ ਕੀਤੀ ਹੈ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.