ਮਲਾਕੀ 2

“ਮੇਰਾ ਨੇਮ ਉਸ ਨਾਲ ਸੀ, ਜੀਵਨ ਅਤੇ ਸ਼ਾਂਤੀ ਦਾ ਸੀ, ਅਤੇ ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ। ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈਅ ਖਾਂਦਾ ਰਿਹਾ।

Malachi 2:5 (UKJV) My covenant was with him of life and peace; and I gave them to him for the fear wherewith he feared me, and was afraid before my name.

3“ਵੇਖੋ, ਤੁਹਾਡੇ ਕਾਰਨ ਮੈਂ ਤੁਹਾਡੇ ਬੱਚਿਆਂ ਨੂੰ ਝਿੜਕਾਂਗਾ ਅਤੇ ਮੈਂ ਤੇਰੇ ਤਿਉਹਾਰ ਤੇ ਚੜ੍ਹਾਏ ਗਏ ਪਸ਼ੂਆਂ ਦਾ ਗੋਹਾ ਤੇਰੇ ਮੂੰਹਾਂ ਉੱਤੇ ਮਾਲਾਗਾ, ਤੂੰ ਇਸ ਹਾਲ ਵਿੱਚ ਨੀਵਾਂ ਹੋ ਜਾਵੇਂਗਾ।

4ਅਤੇ ਤੁਸੀਂ ਜਾਣੋਗੇ ਕਿ ਮੈਂ ਤੁਹਾਨੂੰ ਇਹ ਚੇਤਾਵਨੀ ਇਸ ਲਈ ਭੇਜੀ ਹੈ ਤਾਂ ਜੋ ਲੇਵੀ ਨਾਲ ਮੇਰਾ ਨੇਮ ਕਾਇਮ ਰਹੇ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

5“ਮੇਰਾ ਨੇਮ ਉਸ ਨਾਲ ਸੀ, ਜੀਵਨ ਅਤੇ ਸ਼ਾਂਤੀ ਦਾ ਸੀ, ਅਤੇ ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ। ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈਅ ਖਾਂਦਾ ਰਿਹਾ।

6ਸੱਚਾ ਉਪਦੇਸ਼ ਉਸਦੇ ਮੂੰਹ ਵਿੱਚ ਸੀ ਅਤੇ ਉਸਦੇ ਬੁੱਲ੍ਹਾਂ ਉੱਤੇ ਕੁਝ ਵੀ ਝੂਠ ਨਹੀਂ ਪਾਇਆ ਗਿਆ। ਉਹ ਮੇਰੇ ਨਾਲ ਸ਼ਾਂਤੀ ਅਤੇ ਨੇਕਦਿਲੀ ਨਾਲ ਚੱਲਿਆ, ਅਤੇ ਬਹੁਤਿਆਂ ਨੂੰ ਪਾਪ ਤੋਂ ਮੋੜ ਲੈ ਆਇਆ।

7“ਕਿਉਂਕਿ ਜਾਜਕਾਂ ਦੇ ਬੁੱਲ ਗਿਆਨ ਦੀ ਰਾਖੀ ਕਰਨ, ਕਿਉਂਕਿ ਉਹ ਸਰਵਸ਼ਕਤੀਮਾਨ ਯਾਹਵੇਹ ਦਾ ਦੂਤ ਹੈ ਅਤੇ ਲੋਕ ਉਸਦੇ ਮੂੰਹ ਤੋਂ ਉਪਦੇਸ਼ ਭਾਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.