2ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੇ ਆਦਰ ਨੂੰ ਮਨ ਵਿੱਚ ਨਾ ਰੱਖੋਗੇ,” ਤਾਂ ਮੈਂ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, “ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਮੈਂ ਉਨ੍ਹਾਂ ਨੂੰ ਪਹਿਲਾਂ ਹੀ ਸਰਾਪ ਦਿੱਤਾ ਹੈ ਕਿਉਂਕਿ ਤੁਸੀਂ ਮੇਰਾ ਆਦਰ ਨਾ ਕਰਨ ਦਾ ਫੈਸਲਾ ਕੀਤਾ ਹੈ।
3“ਵੇਖੋ, ਤੁਹਾਡੇ ਕਾਰਨ ਮੈਂ ਤੁਹਾਡੇ ਬੱਚਿਆਂ ਨੂੰ ਝਿੜਕਾਂਗਾ ਅਤੇ ਮੈਂ ਤੇਰੇ ਤਿਉਹਾਰ ਤੇ ਚੜ੍ਹਾਏ ਗਏ ਪਸ਼ੂਆਂ ਦਾ ਗੋਹਾ ਤੇਰੇ ਮੂੰਹਾਂ ਉੱਤੇ ਮਾਲਾਗਾ, ਤੂੰ ਇਸ ਹਾਲ ਵਿੱਚ ਨੀਵਾਂ ਹੋ ਜਾਵੇਂਗਾ।
4ਅਤੇ ਤੁਸੀਂ ਜਾਣੋਗੇ ਕਿ ਮੈਂ ਤੁਹਾਨੂੰ ਇਹ ਚੇਤਾਵਨੀ ਇਸ ਲਈ ਭੇਜੀ ਹੈ ਤਾਂ ਜੋ ਲੇਵੀ ਨਾਲ ਮੇਰਾ ਨੇਮ ਕਾਇਮ ਰਹੇ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
5“ਮੇਰਾ ਨੇਮ ਉਸ ਨਾਲ ਸੀ, ਜੀਵਨ ਅਤੇ ਸ਼ਾਂਤੀ ਦਾ ਸੀ, ਅਤੇ ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ। ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈਅ ਖਾਂਦਾ ਰਿਹਾ।
6ਸੱਚਾ ਉਪਦੇਸ਼ ਉਸਦੇ ਮੂੰਹ ਵਿੱਚ ਸੀ ਅਤੇ ਉਸਦੇ ਬੁੱਲ੍ਹਾਂ ਉੱਤੇ ਕੁਝ ਵੀ ਝੂਠ ਨਹੀਂ ਪਾਇਆ ਗਿਆ। ਉਹ ਮੇਰੇ ਨਾਲ ਸ਼ਾਂਤੀ ਅਤੇ ਨੇਕਦਿਲੀ ਨਾਲ ਚੱਲਿਆ, ਅਤੇ ਬਹੁਤਿਆਂ ਨੂੰ ਪਾਪ ਤੋਂ ਮੋੜ ਲੈ ਆਇਆ।