16ਤਦ ਉਹ ਜਿਹੜੇ ਯਾਹਵੇਹ ਤੋਂ ਡਰਦੇ ਸਨ ਇੱਕ-ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਾਹਵੇਹ ਨੇ ਧਿਆਨ ਦਿੱਤਾ ਅਤੇ ਸੁਣੀਆਂ। ਤਾਂ ਯਾਹਵੇਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ।
17ਸਰਬਸ਼ਕਤੀਮਾਨ ਯਾਹਵੇਹ ਕਹਿੰਦਾ ਹੈ, ਉਹ ਮੇਰੇ ਲਈ ਹੋਣਗੇ ਅਰਥਾਤ ਉਹ ਮੇਰੀ ਕੀਮਤੀ ਵਿਰਾਸਤ ਹੋਣਗੇ, ਜਿਸ ਦਿਨ ਮੈਂ ਇਹ ਕਰਾਂ, ਮੈਂ ਉਹਨਾਂ ਨੂੰ ਬਖ਼ਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖ਼ਸ਼ ਦਿੰਦਾ ਹੈ।
18ਅਤੇ ਫਿਰ ਤੁਸੀਂ ਧਰਮੀ ਅਤੇ ਦੁਸ਼ਟ ਵਿੱਚ, ਅਤੇ ਉਨ੍ਹਾਂ ਲੋਕਾਂ ਵਿੱਚ ਜੋ ਪਰਮੇਸ਼ਵਰ ਦੀ ਸੇਵਾ ਕਰਦੇ ਹਨ ਅਤੇ ਪਰਮੇਸ਼ਵਰ ਦੀ ਸੇਵਾ ਦੀ ਸੇਵਾ ਨਾ ਕਰਨ ਵਾਲੇ ਵਿੱਚ ਫ਼ਰਕ ਦੇਖੋਗੇ।