ਮਲਾਕੀ 4

“ਯਕੀਨਨ ਉਹ ਦਿਨ ਆ ਰਿਹਾ ਹੈ; ਭੱਠੀ ਵਾਂਗ ਸਾੜਨ ਵਾਲਾ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ,” ਸਰਬਸ਼ਕਤੀਮਾਨ ਦਾ ਯਾਹਵੇਹ ਆਖਦਾ ਹੈ, “ਉਨ੍ਹਾਂ ਵਿੱਚ ਨਾ ਤਾਂ ਕੋਈ ਜੜ੍ਹ ਅਤੇ ਨਾ ਹੀ ਕੋਈ ਟਾਹਣੀ ਬਚੇਗੀ।

Malachi 4:1 (UKJV) For, behold, the day comes, that shall burn as an oven; and all the proud, yea, and all that do wickedly, shall be stubble: and the day that comes shall burn them up, says the LORD of hosts, that it shall leave them neither root nor branch.

1“ਯਕੀਨਨ ਉਹ ਦਿਨ ਆ ਰਿਹਾ ਹੈ; ਭੱਠੀ ਵਾਂਗ ਸਾੜਨ ਵਾਲਾ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ,” ਸਰਬਸ਼ਕਤੀਮਾਨ ਦਾ ਯਾਹਵੇਹ ਆਖਦਾ ਹੈ, “ਉਨ੍ਹਾਂ ਵਿੱਚ ਨਾ ਤਾਂ ਕੋਈ ਜੜ੍ਹ ਅਤੇ ਨਾ ਹੀ ਕੋਈ ਟਾਹਣੀ ਬਚੇਗੀ।

2ਪਰ ਤੁਹਾਡੇ ਲਈ ਜੋ ਮੇਰੇ ਨਾਮ ਦਾ ਸਤਿਕਾਰ ਕਰਦੇ ਹੋ, ਧਾਰਮਿਕਤਾ ਦਾ ਸੂਰਜ ਆਪਣੀਆਂ ਕਿਰਨਾਂ ਵਿੱਚ ਤੰਦਰੁਸਤੀ ਦੇ ਨਾਲ ਚੜ੍ਹੇਗਾ। ਅਤੇ ਤੁਸੀਂ ਬਾਹਰ ਜਾਵੋਂਗੇ ਅਤੇ ਚੰਗੀ ਤਰ੍ਹਾਂ ਪਲੇ ਹੋਏ ਵੱਛਿਆਂ ਵਾਂਗ ਕੁੱਦੋਗੇ।

3ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.