ਮਲਾਕੀ 4

ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

Malachi 4:3 (UKJV) And all of you shall tread down the wicked; for they shall be ashes under the soles of your feet in the day that I shall do this, says the LORD of hosts.

1“ਯਕੀਨਨ ਉਹ ਦਿਨ ਆ ਰਿਹਾ ਹੈ; ਭੱਠੀ ਵਾਂਗ ਸਾੜਨ ਵਾਲਾ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ,” ਸਰਬਸ਼ਕਤੀਮਾਨ ਦਾ ਯਾਹਵੇਹ ਆਖਦਾ ਹੈ, “ਉਨ੍ਹਾਂ ਵਿੱਚ ਨਾ ਤਾਂ ਕੋਈ ਜੜ੍ਹ ਅਤੇ ਨਾ ਹੀ ਕੋਈ ਟਾਹਣੀ ਬਚੇਗੀ।

2ਪਰ ਤੁਹਾਡੇ ਲਈ ਜੋ ਮੇਰੇ ਨਾਮ ਦਾ ਸਤਿਕਾਰ ਕਰਦੇ ਹੋ, ਧਾਰਮਿਕਤਾ ਦਾ ਸੂਰਜ ਆਪਣੀਆਂ ਕਿਰਨਾਂ ਵਿੱਚ ਤੰਦਰੁਸਤੀ ਦੇ ਨਾਲ ਚੜ੍ਹੇਗਾ। ਅਤੇ ਤੁਸੀਂ ਬਾਹਰ ਜਾਵੋਂਗੇ ਅਤੇ ਚੰਗੀ ਤਰ੍ਹਾਂ ਪਲੇ ਹੋਏ ਵੱਛਿਆਂ ਵਾਂਗ ਕੁੱਦੋਗੇ।

3ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

4“ਮੇਰੇ ਦਾਸ ਮੋਸ਼ੇਹ ਦੀ ਬਿਵਸਥਾ ਨੂੰ ਚੇਤੇ ਰੱਖੋ, ਉਹ ਫ਼ਰਮਾਨ ਅਤੇ ਕਾਨੂੰਨ ਜੋ ਮੈਂ ਉਸਨੂੰ ਹੋਰੇਬ ਵਿੱਚ ਸਾਰੇ ਇਸਰਾਏਲ ਲਈ ਦਿੱਤੇ ਸਨ।

5“ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਾਹਵੇਹ ਦਾ ਵੱਡਾ ਅਤੇ ਭਿਆਨਕ ਦਿਨ ਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.