2ਕੁਝ ਫ਼ਰੀਸੀ ਆਏ ਅਤੇ ਉਸਨੂੰ ਇਹ ਪੁੱਛ ਕੇ ਪਰਖਿਆ, “ਕੀ ਬਿਵਸਥਾ ਅਨੁਸਾਰ ਮਨੁੱਖ ਲਈ ਆਪਣੀ ਪਤਨੀ ਨੂੰ ਤਲਾਕ ਦੇਣਾ ਜਾਇਜ਼ ਹੈ?”
3ਯਿਸ਼ੂ ਨੇ ਜਵਾਬ ਦਿੱਤਾ, “ਮੋਸ਼ੇਹ ਨੇ ਤੁਹਾਨੂੰ ਕੀ ਆਦੇਸ਼ ਦਿੱਤਾ ਹੈ?”
4ਉਹਨਾਂ ਨੇ ਕਿਹਾ, “ਮੋਸ਼ੇਹ ਨੇ ਇੱਕ ਆਦਮੀ ਨੂੰ ਤਲਾਕ-ਨਾਮਾ ਲਿਖਣ ਅਤੇ ਆਪਣੀ ਪਤਨੀ ਨੂੰ ਤਿਆਗ ਦੇਣ ਦੀ ਆਗਿਆ ਦਿੱਤੀ।”
5ਯਿਸ਼ੂ ਨੇ ਜਵਾਬ ਦਿੱਤਾ, “ਕਿਉਂਕਿ ਮੋਸ਼ੇਹ ਨੇ ਤੁਹਾਡੇ ਦਿਲ ਕਠੋਰ ਹੋਣ ਕਰਕੇ ਤੁਹਾਨੂੰ ਇਹ ਹੁਕਮ ਲਿਖੇ ਸਨ।
6ਪਰ ਸ੍ਰਿਸ਼ਟੀ ਦੀ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ‘ਨਰ ਅਤੇ ਨਾਰੀ,’ ਕਰਕੇ ਬਣਾਇਆ।