47ਜਦੋਂ ਉਸਨੇ ਸੁਣਿਆ ਕਿ ਇਹ ਯਿਸ਼ੂ ਨਾਜ਼ਰੇਥ ਹੈ, ਤਾਂ ਉੱਚੀ ਆਵਾਜ਼ ਨਾਲ ਕਹਿਣ ਲੱਗਾ, “ਹੇ ਦਾਵੀਦ ਦੇ ਪੁੱਤਰ, ਹੇ ਯਿਸ਼ੂ ਨਾਸਰੀ ਮੇਰੇ ਉੱਤੇ ਕਿਰਪਾ ਕਰ!”
48ਕਈਆਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਬੋਲਿਆ, “ਹੇ ਦਾਵੀਦ ਦੇ ਪੁੱਤਰ, ਮੇਰੇ ਉੱਤੇ ਕਿਰਪਾ ਕਰ!”
49ਯਿਸ਼ੂ ਰੁਕ ਗਿਆ ਅਤੇ ਕਿਹਾ, “ਉਸਨੂੰ ਮੇਰੇ ਕੋਲ ਲਿਆਓ।” ਤਾਂ ਉਹਨਾਂ ਨੇ ਉਸ ਅੰਨ੍ਹੇ ਆਦਮੀ ਨੂੰ ਕਿਹਾ, “ਹੌਸਲਾ ਰੱਖ! ਉੱਠ! ਉਹ ਤੈਨੂੰ ਬੁਲਾਉਂਦਾ ਹੈ।”
50ਤਾਂ ਉਹ ਆਪਣਾ ਚੋਲਾ ਇੱਕ ਪਾਸੇ ਸੁੱਟਦਿਆਂ ਆਪਣੇ ਪੈਰਾਂ ਤੇ ਛਾਲ ਮਾਰ ਕੇ ਯਿਸ਼ੂ ਕੋਲ ਆਇਆ।
51ਯਿਸ਼ੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ?” ਅੰਨ੍ਹੇ ਆਦਮੀ ਨੇ ਜਵਾਬ ਦਿੱਤਾ, “ਪ੍ਰਭੂ ਜੀ, ਮੈਂ ਵੇਖਣਾ ਚਾਹੁੰਦਾ ਹਾਂ।”