ਮਾਰਕਸ 14

ਜਦੋਂ ਯਿਸ਼ੂ ਬੈਥਨੀਆ ਵਿੱਚ ਸ਼ਿਮਓਨ ਕੋੜ੍ਹੀ ਦੇ ਘਰ ਮੇਜ਼ ਤੇ ਰੋਟੀ ਖਾਣ ਲਈ ਬੈਠੇ ਹੋਏ ਸਨ, ਇੱਕ ਔਰਤ ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਦੇ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਆਈ, ਉਹ ਅਤਰ ਸ਼ੁੱਧ ਜਟਾਮਾਸੀ ਦਾ ਬਣਿਆ ਹੋਇਆ ਸੀ। ਉਸਨੇ ਸ਼ੀਸ਼ੀ ਨੂੰ ਤੋੜਿਆ ਅਤੇ ਯਿਸ਼ੂ ਦੇ ਸਿਰ ਉੱਤੇ ਅਤਰ ਪਾ ਦਿੱਤਾ।

Mark 14:3 (UKJV) And being in Bethany in the house of Simon the leper, as he sat at food, there came a woman having an alabaster box of ointment of spikenard very precious; and she brake the box, and poured it on his head.

1ਹੁਣ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਸਿਰਫ ਦੋ ਦਿਨਾਂ ਬਾਅਦ ਹੋਣ ਵਾਲਾ ਸੀ, ਅਤੇ ਮੁੱਖ ਜਾਜਕਾਂ ਤੇ ਬਿਵਸਥਾ ਦੇ ਉਪਦੇਸ਼ਕਾ ਨੇ ਯਿਸ਼ੂ ਨੂੰ ਗੁਪਤ ਤਰੀਕੇ ਨਾਲ ਗਿਰਫ਼ਤਾਰ ਕਰਨ ਅਤੇ ਉਸਨੂੰ ਮਾਰ ਦੇਣ ਦੀ ਯੋਜਨਾ ਬਣਾਈ।

2ਉਹਨਾਂ ਨੇ ਆਪਸ ਵਿੱਚ ਆਖਿਆ, “ਪਰ ਤਿਉਹਾਰ ਦੇ ਦਿਨ ਦੌਰਾਨ ਨਹੀਂ, ਕਿਉਂਕਿ ਲੋਕ ਦੰਗੇ ਕਰ ਸਕਦੇ ਹਨ।”

3ਜਦੋਂ ਯਿਸ਼ੂ ਬੈਥਨੀਆ ਵਿੱਚ ਸ਼ਿਮਓਨ ਕੋੜ੍ਹੀ ਦੇ ਘਰ ਮੇਜ਼ ਤੇ ਰੋਟੀ ਖਾਣ ਲਈ ਬੈਠੇ ਹੋਏ ਸਨ, ਇੱਕ ਔਰਤ ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਦੇ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਆਈ, ਉਹ ਅਤਰ ਸ਼ੁੱਧ ਜਟਾਮਾਸੀ ਦਾ ਬਣਿਆ ਹੋਇਆ ਸੀ। ਉਸਨੇ ਸ਼ੀਸ਼ੀ ਨੂੰ ਤੋੜਿਆ ਅਤੇ ਯਿਸ਼ੂ ਦੇ ਸਿਰ ਉੱਤੇ ਅਤਰ ਪਾ ਦਿੱਤਾ।

4ਉੱਥੇ ਮੌਜੂਦ ਕੁਝ ਲੋਕ ਇੱਕ ਦੂਸਰੇ ਨੂੰ ਗੁੱਸੇ ਨਾਲ ਕਹਿ ਰਹੇ ਸਨ, “ਇਹ ਅਤਰ ਦੀ ਬਰਬਾਦੀ ਕਿਉਂ?

5ਇਹ ਇੱਕ ਸਾਲ ਤੋਂ ਵੱਧ ਦੀ ਮਜ਼ਦੂਰੀ ਦੀ ਕੀਮਤ ਉੱਤੇ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬਾਂ ਨੂੰ ਦਿੱਤੇ ਜਾਂਦੇ।” ਅਤੇ ਉਹਨਾਂ ਨੇ ਉਸ ਔਰਤ ਨੂੰ ਸਖ਼ਤੀ ਨਾਲ ਝਿੜਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.