ਮਾਰਕਸ 14

ਜਿਵੇਂ ਯਿਸ਼ੂ ਬੋਲ ਹੀ ਰਿਹਾ ਸੀ, ਉਸੇ ਵੇਲੇ ਯਹੂਦਾਹ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਆਇਆ। ਉਸ ਦੇ ਨਾਲ ਤਲਵਾਰਾਂ ਅਤੇ ਡਾਂਗਾ ਫੜੀ ਹੋਈ ਇੱਕ ਭੀੜ ਸੀ, ਜਿਨ੍ਹਾਂ ਨੂੰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਭੇਜਿਆ ਸੀ।

Mark 14:43 (UKJV) And immediately, while he yet spoke, comes Judas, one of the twelve, and with him a great multitude with swords and staves, from the chief priests and the scribes and the elders.

41ਤੀਜੀ ਵਾਰ ਵਾਪਸ ਆ ਕੇ, ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਅਜੇ ਤੱਕ ਸੁੱਤੇ ਅਤੇ ਆਰਾਮ ਕਰ ਰਹੇ ਹੋ? ਇਹ ਕਾਫ਼ੀ ਹੈ! ਸਮਾਂ ਆ ਗਿਆ ਹੈ। ਵੇਖੋ, ਉਹ ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ।

42ਉੱਠੋ! ਆਉ ਚੱਲੀਏ! ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ!”

43ਜਿਵੇਂ ਯਿਸ਼ੂ ਬੋਲ ਹੀ ਰਿਹਾ ਸੀ, ਉਸੇ ਵੇਲੇ ਯਹੂਦਾਹ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਆਇਆ। ਉਸ ਦੇ ਨਾਲ ਤਲਵਾਰਾਂ ਅਤੇ ਡਾਂਗਾ ਫੜੀ ਹੋਈ ਇੱਕ ਭੀੜ ਸੀ, ਜਿਨ੍ਹਾਂ ਨੂੰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਭੇਜਿਆ ਸੀ।

44ਹੁਣ ਫੜਵਾਉਣ ਵਾਲੇ ਨੇ ਉਹਨਾਂ ਨੂੰ ਇੱਕ ਸੰਕੇਤ ਦਿੱਤਾ ਸੀ: “ਕਿ ਜਿਸ ਆਦਮੀ ਨੂੰ ਮੈਂ ਚੁੰਮਾਂ ਉਸ ਨੂੰ ਫੜ੍ਹ ਲੈਣਾ ਅਤੇ ਉਸ ਨੂੰ ਨਿਗਰਾਨੀ ਹੇਠ ਲੈ ਲੈਣਾ।”

45ਉਸੇ ਵਕਤ ਯਿਸ਼ੂ ਕੋਲ ਗਿਆ ਅਤੇ ਯਹੂਦਾਹ ਨੇ ਕਿਹਾ, “ਗੁਰੂ ਜੀ!” ਅਤੇ ਉਸ ਨੂੰ ਚੁੰਮਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.