64ਹੁਣ ਤੁਸੀਂ ਇਹ ਨਿੰਦਿਆ ਸੁਣੀ ਹੈ। ਹੁਣ ਤੁਹਾਡਾ ਕੀ ਵਿਚਾਰ ਹੈ?” ਉਹਨਾਂ ਸਾਰਿਆਂ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਮੰਨਿਆ।
65ਫੇਰ ਕੁਝ ਉਸ ਉੱਤੇ ਥੁੱਕਣ ਲੱਗੇ; ਉਹਨਾਂ ਨੇ ਯਿਸ਼ੂ ਦੀਆਂਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸ ਨੂੰ ਮੁੱਕੇ ਮਾਰ ਕੇ ਆਖਿਆ, “ਭਵਿੱਖਬਾਣੀ ਕਰ!” ਅਤੇ ਪਹਿਰੇਦਾਰਾਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਿਆ।
66ਉਸ ਸਮੇਂ ਜਦੋਂ ਪਤਰਸ ਵਿਹੜੇ ਦੇ ਹੇਠਾਂ ਸੀ, ਮਹਾਂ ਜਾਜਕ ਦੀ ਇੱਕ ਦਾਸੀ ਲੜਕੀ ਆ ਗਈ।
67ਜਦੋਂ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ, ਤਾਂ ਉਸ ਨੇ ਉਸ ਵੱਲ ਨਜ਼ਦੀਕੀ ਨਾਲ ਵੇਖਿਆ। ਉਸ ਨੇ ਕਿਹਾ, “ਤੂੰ ਵੀ ਉਸ ਨਾਜ਼ਰੇਥ ਵਾਸੀ ਯਿਸ਼ੂ ਨਾਲ ਸੀ।”
68ਪਰ ਉਸ ਨੇ ਇਸ ਤੋਂ ਇਨਕਾਰ ਕੀਤਾ। “ਮੈਂ ਨਹੀਂ ਜਾਣਦਾ ਜਾਂ ਸਮਝ ਨਹੀਂ ਰਿਹਾ ਕਿ ਤੂੰ ਕਿਸ ਬਾਰੇ ਗੱਲ ਕਰ ਰਹੀ ਹੈ,” ਅਤੇ ਉਹ ਬੂਹੇ ਵੱਲ ਚਲਾ ਗਿਆ।