8ਭੀੜ ਨੇ ਆ ਕੇ ਪਿਲਾਤੁਸ ਨੂੰ ਪੁੱਛਿਆ ਕਿ ਉਹ ਉਹਨਾਂ ਲਈ ਓਹੀ ਕਰੇ ਜੋ ਉਹ ਆਮ ਤੌਰ ਤੇ ਕਰਦਾ ਸੀ।
9ਪਿਲਾਤੁਸ ਨੇ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?”
10ਇਹ ਜਾਣਦਿਆਂ ਹੋਇਆ ਕਿ ਮੁੱਖ ਜਾਜਕਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ।
11ਪਰ ਮੁੱਖ ਜਾਜਕਾਂ ਨੇ ਭੀੜ ਨੂੰ ਭੜਕਾਇਆ ਕਿ ਪਿਲਾਤੁਸ ਨੂੰ ਬੇਨਤੀ ਕਰਨ ਕੀ ਓਹ ਯਿਸ਼ੂ ਦੀ ਜਗ੍ਹਾ ਤੇ ਬਾਰ-ਅੱਬਾਸ ਨੂੰ ਰਿਹਾ ਕਰ ਦੇਣ।
12ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਫਿਰ ਮੈਂ ਉਸ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?”