21ਕੁਰੇਨੀਆਂ, ਸ਼ਿਮਓਨ, ਸਿਕੰਦਰ ਅਤੇ ਰੂਫ਼ੁਸ ਦਾ ਪਿਤਾ, ਦੇਸ਼ ਤੋਂ ਆਪਣੇ ਰਾਹ ਤੁਰ ਰਿਹਾ ਸੀ, ਅਤੇ ਉਹਨਾਂ ਨੇ ਉਸ ਨੂੰ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ।
22ਉਹ ਯਿਸ਼ੂ ਨੂੰ ਉਸ ਜਗ੍ਹਾ ਤੇ ਜਿਸ ਨੂੰ ਗੋਲਗੋਥਾ ਕਿਹਾ ਜਾਂਦਾ ਸੀ, ਜਿਸ ਦਾ ਅਰਥ ਹੈ, “ਖੋਪੜੀ ਦਾ ਸਥਾਨ,”
23ਤਦ ਉਹਨਾਂ ਨੇ ਯਿਸ਼ੂ ਨੂੰ ਦਾਖਰਸ ਨਾਲ ਗੰਧਰਸ ਮਿਲਾ ਕੇ ਦਿੱਤੀ, ਪਰ ਯਿਸ਼ੂ ਨੇ ਉਸ ਨੂੰ ਨਹੀਂ ਪੀਤਾ।
24ਤਦ ਉਹਨਾਂ ਨੇ ਉਸ ਨੂੰ ਸਲੀਬ ਦਿੱਤੀ। ਉਸ ਦੇ ਕੱਪੜੇ ਆਪਸ ਵਿੱਚ ਵੰਡਣ ਲਈ, ਉਹਨਾਂ ਨੇ ਪਰਚੀਆਂ ਪਾਈਆਂ ਕਿ ਹਰੇਕ ਨੂੰ ਕੀ ਮਿਲੇਗਾ।
25ਸਵੇਰੇ ਨੌਂ ਵਜੇ ਸਨ ਜਦੋਂ ਉਹਨਾਂ ਨੇ ਉਸ ਨੂੰ ਸਲੀਬ ਦਿੱਤੀ।