26ਉਸ ਦੇ ਖਿਲਾਫ ਦੋਸ਼ ਪੱਤਰੀ ਵਿੱਚ ਲਿਖ ਕੇ ਲਾਇਆ ਗਿਆ ਕਿ: ਯਹੂਦੀਆਂ ਦਾ ਰਾਜਾ।
27ਉਹਨਾਂ ਨੇ ਯਿਸ਼ੂ ਦੇ ਨਾਲ ਦੋ ਡਾਕੂਆਂ ਨੂੰ ਵੀ ਸਲੀਬ ਦਿੱਤੀ, ਇੱਕ ਉਸ ਦੇ ਸੱਜੇ ਅਤੇ ਦੂਸਰਾ ਉਸ ਦੇ ਖੱਬੇ ਪਾਸੇ ਸੀ।
28ਜਦੋਂ ਇਹ ਹੋਇਆ, ਪਵਿੱਤਰ ਲਿਖਤਾਂ ਦਾ ਇਹ ਲੇਖ ਪੂਰਾ ਹੋ ਗਿਆ: ਇਹ ਅਪਰਾਧੀਆਂ ਨਾਲ ਗਿਣਿਆ ਜਾਂਦਾ ਸੀ।
29ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸ ਦਾ ਅਪਮਾਨ ਕਰਕੇ ਕਹਿੰਦੇ ਸਨ, “ਓਹ! ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ,
30ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!”