1ਤੜਕੇ ਸਵੇਰੇ, ਮੁੱਖ ਜਾਜਕਾਂ, ਬਜ਼ੁਰਗਾਂ, ਨੇਮ ਦੇ ਉਪਦੇਸ਼ਕਾਂ ਅਤੇ ਪੂਰੀ ਮਹਾਂ ਸਭਾ ਨੇ ਆਪਣੀ ਯੋਜਨਾ ਬਣਾਈ। ਇਸ ਲਈ ਉਹਨਾਂ ਨੇ ਯਿਸ਼ੂ ਨੂੰ ਬੰਨ੍ਹਿਆ ਅਤੇ ਉਹਨਾਂ ਨੂੰ ਲੈ ਗਏ ਅਤੇ ਪਿਲਾਤੁਸ ਦੇ ਹਵਾਲੇ ਕਰ ਦਿੱਤਾ।
2ਪਿਲਾਤੁਸ ਨੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਇਹ ਕਿਹਾ ਹੈ।”
3ਮੁੱਖ ਜਾਜਕਾਂ ਨੇ ਯਿਸ਼ੂ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਦੋਸ਼ ਲਗਾਇਆ।
4ਤਾਂ ਪਿਲਾਤੁਸ ਨੇ ਯਿਸ਼ੂ ਤੋਂ ਫਿਰ ਪੁੱਛਿਆ, “ਤੂੰ ਕੁਝ ਜਵਾਬ ਨਹੀਂ ਦਿੰਦਾ? ਵੇਖੋ ਕਿ ਉਹ ਕਿੰਨੀਆਂ ਗੱਲਾਂ ਦਾ ਤੁਹਾਡੇ ਉੱਤੇ ਦੋਸ਼ ਲਾ ਰਹੇ ਹਨ।”
5ਪਰ ਯਿਸ਼ੂ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਹੈਰਾਨ ਹੋ ਗਿਆ।