ਮਾਰਕਸ 15

ਤਾਂ ਪਿਲਾਤੁਸ ਨੇ ਯਿਸ਼ੂ ਤੋਂ ਫਿਰ ਪੁੱਛਿਆ, “ਤੂੰ ਕੁਝ ਜਵਾਬ ਨਹੀਂ ਦਿੰਦਾ? ਵੇਖੋ ਕਿ ਉਹ ਕਿੰਨੀਆਂ ਗੱਲਾਂ ਦਾ ਤੁਹਾਡੇ ਉੱਤੇ ਦੋਸ਼ ਲਾ ਰਹੇ ਹਨ।”

Mark 15:4 (UKJV) And Pilate asked him again, saying, Answer you nothing? behold how many things they witness against you.

2ਪਿਲਾਤੁਸ ਨੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਇਹ ਕਿਹਾ ਹੈ।”

3ਮੁੱਖ ਜਾਜਕਾਂ ਨੇ ਯਿਸ਼ੂ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਦੋਸ਼ ਲਗਾਇਆ।

4ਤਾਂ ਪਿਲਾਤੁਸ ਨੇ ਯਿਸ਼ੂ ਤੋਂ ਫਿਰ ਪੁੱਛਿਆ, “ਤੂੰ ਕੁਝ ਜਵਾਬ ਨਹੀਂ ਦਿੰਦਾ? ਵੇਖੋ ਕਿ ਉਹ ਕਿੰਨੀਆਂ ਗੱਲਾਂ ਦਾ ਤੁਹਾਡੇ ਉੱਤੇ ਦੋਸ਼ ਲਾ ਰਹੇ ਹਨ।”

5ਪਰ ਯਿਸ਼ੂ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਹੈਰਾਨ ਹੋ ਗਿਆ।

6ਉਸ ਤਿਉਹਾਰ ਦਾ ਰਿਵਾਜ ਸੀ ਕਿ ਲੋਕਾਂ ਦੀ ਬੇਨਤੀ ਤੇ ਇੱਕ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.