1ਜਦੋਂ ਸਬਤ ਦਾ ਦਿਨ ਪੂਰਾ ਹੋਇਆ, ਮਗਦਲਾ ਵਾਸੀ ਮਰਿਯਮ, ਯਾਕੋਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆ ਤਾਂ ਜੋ ਉਹ ਯਿਸ਼ੂ ਦੇ ਸਰੀਰ ਨੂੰ ਮਸਹ ਕਰਨ।
2ਹਫ਼ਤੇ ਦੇ ਪਹਿਲੇ ਦਿਨ ਤੜਕੇ ਜਦੋਂ ਸੂਰਜ ਚੜ੍ਹ ਹੀ ਰਿਹਾ ਸੀ, ਉਹ ਕਬਰ ਵੱਲ ਜਾ ਰਹੀਆਂ ਸਨ
3ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਕਬਰ ਦੇ ਪ੍ਰਵੇਸ਼ ਦੁਆਰ ਤੋਂ ਪੱਥਰ ਕੌਣ ਹਟਾਏਗਾ?”
4ਪਰ ਜਦੋਂ ਉਹਨਾਂ ਨੇ ਕਬਰ ਵੱਲ ਨਿਗਾਹ ਕੀਤੀ ਤਾਂ ਵੇਖਿਆ, ਜੋ ਪੱਥਰ ਇੱਕ ਪਾਸੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਅਤੇ ਵੱਡਾ ਸੀ।
5ਜਦੋਂ ਉਹ ਕਬਰ ਦੇ ਅੰਦਰ ਵੜ ਰਹੇ ਸਨ, ਉਹਨਾਂ ਨੇ ਇੱਕ ਨੌਜਵਾਨ ਨੂੰ ਚਿੱਟੇ ਬਸਤਰ ਪਾਏ ਸੱਜੇ ਪਾਸੇ ਬੈਠਾ ਵੇਖਿਆ, ਅਤੇ ਉਹ ਘਬਰਾ ਗਏ।