5ਜਦੋਂ ਉਹ ਕਬਰ ਦੇ ਅੰਦਰ ਵੜ ਰਹੇ ਸਨ, ਉਹਨਾਂ ਨੇ ਇੱਕ ਨੌਜਵਾਨ ਨੂੰ ਚਿੱਟੇ ਬਸਤਰ ਪਾਏ ਸੱਜੇ ਪਾਸੇ ਬੈਠਾ ਵੇਖਿਆ, ਅਤੇ ਉਹ ਘਬਰਾ ਗਏ।
6ਉਸ ਨੇ ਕਿਹਾ, “ਘਬਰਾਓ ਨਾ, ਤੁਸੀਂ ਯਿਸ਼ੂ ਨਾਜ਼ਰੇਥ ਵਾਸੀ ਨੂੰ ਲੱਭ ਰਹੀਆਂ ਹੋ, ਜਿਸ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਇਸ ਜਗ੍ਹਾ ਨੂੰ ਵੇਖੋ ਜਿੱਥੇ ਉਹਨਾਂ ਨੇ ਉਸ ਨੂੰ ਰੱਖਿਆ ਸੀ।
7ਹੁਣ ਜਾਓ, ਉਸ ਦੇ ਚੇਲਿਆਂ ਨੂੰ ਦੱਸੋ ਅਤੇ ਪਤਰਸ ਨੂੰ ਵੀ ਆਖੋ, ‘ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈ। ਤੁਸੀਂ ਯਿਸ਼ੂ ਨੂੰ ਉੱਥੇ ਵੇਖੋਗੇ, ਜਿਵੇਂ ਉਸ ਨੇ ਤੁਹਾਨੂੰ ਦੱਸਿਆ ਸੀ।’ ”
8ਔਰਤਾਂ ਕੰਬਦੀਆਂ ਅਤੇ ਹੈਰਾਨ ਹੁੰਦੀਆਂ ਹੋਈਆਂ ਕਬਰ ਤੋਂ ਨਿਕਲ ਕੇ ਭੱਜ ਗਈਆਂ। ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਕਿਉਂਕਿ ਉਹ ਡਰ ਗਈਆਂ ਸਨ।
9ਜਦੋਂ ਹਫ਼ਤੇ ਦੇ ਪਹਿਲੇ ਦਿਨ ਯਿਸ਼ੂ ਤੜਕੇ ਜੀ ਉੱਠੇ ਤਾਂ ਉਹ ਪਹਿਲਾਂ ਮਗਦਲਾ ਵਾਸੀ ਮਰਿਯਮ ਨੂੰ ਦਿਖਾਈ ਦਿੱਤੇ, ਜਿਸ ਵਿੱਚੋਂ ਉਹ ਨੇ ਸੱਤ ਦੁਸ਼ਟ ਆਤਮਾ ਨੂੰ ਬਾਹਰ ਕੱਢਿਆ ਸੀ।